ਨਿਊ ਚੰਡੀਗੜ੍ਹ ( ਰਣਜੀਤ ਸਿੰਘ ਕਾਕਾ) ਮੋਹਾਲੀ ਅਦਾਲਤ ਵੱਲੋਂ ਸਜ਼ਾ ਯਾਫ਼ਤਾਂ ਪਾਦਰੀ ਬਜਿੰਦਰ ਨੂੰ ਮੋਹਾਲੀ ਪੁਲਿਸ ਵੱਲੋਂ ਥਾਣਾ ਮਾਜਰੀ ਬਲਾਕ ਵਿਖੇ ਇੱਕ ਦਰਜ਼ ਕੇਸ ਸਬੰਧੀ ਪ੍ਰੋਡਕਸ਼ਨ ਵਾਰੰਟਾਂ ਤੇ ਜੇਲ੍ਹ ਤੋਂ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਇੱਕ ਮਹਿਲਾ ਨੇ ਉਕਤ ਪਾਦਰੀ ਤੇ ਕੁੱਟਮਾਰ ਕਰਨ ਸਬੰਧੀ ਡੀ ਐਸ ਪੀ ਮੁੱਲਾਂਪੁਰ ਗਰੀਬਦਾਸ ਕੋਲ ਸ਼ਿਕਾਇਤ ਦਰਜ਼ ਕਰਵਾਈ ਸੀ। ਜਿਸਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਦਾਲਤ ਵੱਲੋਂ ਸਜ਼ਾ ਸੁਣਾ ਦਿੱਤੀ ਗਈ ਸੀ। ਇਸ ਲਈ ਪੁਲਿਸ ਵੱਲੋਂ ਉਸ ਮਾਮਲੇ ਬਾਰੇ ਪੁੱਛਗਿੱਛ ਲਈ ਉਸਨੂੰ ਅਦਾਲਤ ਰਾਹੀਂ ਰਿਮਾਂਡ ਤੇ ਲਿਆਉਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।








