ਨਿਊ ਚੰਡੀਗੜ੍ਹ ( ਰਣਜੀਤ ਸਿੰਘ ਕਾਕਾ) – ਪਿੰਡ ਕੰਸਾਲਾ ਵਾਸੀ ਗੁਰਪ੍ਰੀਤ ਸਿੰਘ ਨੇ ਮਾਜਰੀ ਬਲਾਕ ਸਥਿਤ ਇੱਕ ਕਾਰ ਮਕੈਨਿਕ ਤੇ ਕਾਰ ‘ਚ ਨਵਾਂ ਸਪੇਅਰ ਪਾਰਟਸ ਬਦਲਕੇ ਪੁਰਾਣਾ ਪਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦਿੱਤੀ ਸ਼ਿਕਾਇਤ ਰਾਹੀਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਮਾਜਰੀ ਬਲਾਕ ਵਿਖੇ ਕਾਰ ਮਕੈਨਿਕ ਮਨਪ੍ਰੀਤ ਸਿੰਘ ਕੋਲ ਇੰਜਣ ਰਿਪੇਅਰ ਕਰਨ ਲਈ ਕਾਰ ਛੱਡਕੇ ਗਿਆ ਸੀ। ਜਿਸਦਾ ਖਰਚਾ ਉਸਨੇ ਗੁਰਮੀਤ ਸਿੰਘ ਵਾਸੀ ਕੰਸਾਲਾ ਦੀ ਹਾਜ਼ਰੀ ‘ਚ 20 ਤੋਂ 25 ਹਜ਼ਾਰ ਦੱਸਿਆ ਸੀ। ਉਹ ਜਦੋਂ ਨਗਦ ਤੇ ਕੁਝ ਪੈਸੇ ਗੁਗਲ ਪੇ ਰਾਹੀਂ ਦੇ ਕੇ ਗੱਡੀ ਲੈ ਕੇ ਗਿਆ ਤਾਂ ਗੱਡੀ ਸ਼ਹੀ ਨਹੀਂ ਚੱਲੀ। ਜਿਸਨੂੰ ਉਸਨੇ ਇੱਕ ਹੋਰ ਮਕੈਨਿਕ ਨੂੰ ਦਿਖਾਇਆ ਤਾਂ ਪਤਾ ਲੱਗਾ ਕਿ ਕਲੱਚ ਪਲੇਟ ਜੋ ਉਸਨੇ ਨਵੀਂ ਪਾਈ ਦੱਸੀ ਸੀ ਓਹ ਵੀ ਪੁਰਾਣੀ ਹੀ ਨਿਕਲੀ। ਜਦੋਂ ਮੈਂ ਉਸ ਮਕੈਨਿਕ ਨੂੰ ਇਸ ਧੋਖੇ ਬਾਰੇ ਦੱਸਿਆ ਤਾਂ ਓਹ ਆਨਾਕਾਨੀ ਕਰਨ ਲੱਗਾ। ਇਸ ਲਈ ਗੁਰਪ੍ਰੀਤ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਕਾਨੂੰਨੀ ਕਾਰਵਾਈ ਕਰਕੇ ਹੋਏ ਇਸ ਧੋਖੇ ਦੇ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਬਾਰੇ ਮਕੈਨਿਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸਨੇ ਅਜਿਹਾ ਕੁਝ ਨਹੀਂ ਕਿਹਾ, ਬਲਕਿ ਉਸਦੇ ਪੈਸੇ ਗੁਰਮੀਤ ਸਿੰਘ ਵੱਲ ਉਧਾਰ ਹਨ, ਉਲਟਾ ਓਹ ਮੇਰੇ ਤੇ ਦੋਸ਼ ਲਗਾ ਰਿਹਾ ਹੈ।








