ਮਾਜਰੀ 22 ਮਾਰਚ (ਰਣਜੀਤ ਸਿੰਘ ਕਾਕਾ) ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਬਲਾਕ ਮਾਜਰੀ ਵਿਖੇ ਆਪ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਅਤੇ ਜਮ ਕੇ ਆਪ ਪਾਰਟੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਪੰਜਾਬ ਸਦੀਆਂ ਤੋਂ ਖੇਤੀ ਪ੍ਰਧਾਨ ਸੂਬਾ ਰਿਹਾ ਹੈ। ਕਿਸਾਨੀ ਨੂੰ ਆਰਥਿਕ ਵਿਵਸਥਾ ਦੀ ਰੀੜ ਦੀ ਹੱਡੀ ਸਮਝਿਆ ਜਾਂਦਾ ਆ ਰਿਹਾ ਹੈ। ਇਨ੍ਹਾਂ ਸਾਰੇ ਕਿਸਾਨ ਅਤੇ ਮਜ਼ਦੂਰਾਂ ਦੀ ਸਖ਼ਤ ਲਗਾਤਾਰ ਮਿਹਨਤ ਨੇ ਹੀ ਸਾਡੇ ਦੇਸ਼ ਨੂੰ ਅੰਨ ਭੰਡਾਰ ਵਿੱਚ ਆਤਮ ਨਿਰਭਰ ਬਣਾਇਆ ਹੈ। ਪ੍ਰੰਤੂ ਇਨ੍ਹਾਂ ਦਿਨਾਂ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਹੰਕਾਰੀ ਹੋਈ ਮਾਨ ਸਰਕਾਰ ਨੇ ਅੰਨਦਾਤਾ ਦੀ ਜੋ ਦੁਰਦਸ਼ਾ, ਬਦਸਲੂਕੀ, ਧੱਕਾ ਕੀਤਾ ਹੈ। ਜਦੋਂ ਦਾ ਭਾਰਤ ਦੇਸ਼ ਆਜ਼ਾਦ ਹੋਇਆ ਹੈ, ਕਦੇ ਵੀ ਕਿਸਾਨਾਂ ਨਾਲ ਐਨੀ ਬਦਸਲੂਕੀ ਨਹੀਂ ਹੋਈ। ਹਰ ਵਰਗ ਪੁਰਜ਼ੋਰ ਨਿੰਦਿਆਂ ਕਰਦਾ ਹੈ।
ਜਗਮੋਹਨ ਸਿੰਘ ਕੰਗ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਕਿਸਾਨ ਦਾ ਬੇਟਾ ਹਾਂ, ਕਿਸਾਨ, ਕਿਸਾਨੀ ਦੇ ਹਰ ਦੁੱਖ—ਦਰਦ ਅਤੇ ਗਤੀਵਿਧੀ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਮਹਿਸੂਸ ਕਰ ਸਕਦਾ ਹਾਂ। ਭਾਜਪਾ ਸਰਕਾਰ ਦੇ ਖਿਲਾਫ਼ ਆਪਣੀ ਹੱਕੀ ਮੰਗਾਂ ਬਾਰੇ ਲਗਾਤਾਰ ਸੰਘਸ ਕਰਦੇ ਆ ਰਹੇ ਹਨ। ਪਰ ਕੇਂਦਰ ਸਰਕਾਰ ਵੀ ਕਈ ਵਾਰ ਕਿਸਾਨਾਂ ਨੂੰ ਭਰੋਸਾ ਵਿੱਚ ਲੈ ਕੇ ਪਿੱਛੇ ਹੱਟਦੀ ਰਹੀ। ਇਨਫੋਟੈਕ ਪੰਜਾਬ ਦੇ ਸਾਬਕਾ ਚੇਅਰਮੈਨ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਵਿੱਚ ਮਾਨ ਸਰਕਾਰ ਦੀ ਤਾਨਾਸ਼ਾਹੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਸਾਰੀਆਂ ਹੱਦਾਂ ਤੋੜ, ਜ਼ੋ ਕਿਸਾਨ ਵੀਰਾਂ ਨੂੰ ਕੁੱਟਿਆ, ਧੱਕੇ ਮਾਰੇ, ਬੇਇੱਜ਼ਤ ਕੀਤਾ, ਮੁੱਖ ਮੰਤਰੀ ਨੇ ਰਸਮੀ ਤੌਰ ਤੇ ਕਿਸਾਨ ਆਗੂਆਂ ਦੀ ਮੀਟਿੰਗ ਬੁੱਲਾ ਕੇ, ਉਨ੍ਹਾਂ ਨੂੰ ਸ਼ਿਸ਼ਟਾਚਾਰ ਦੇ ਖਿਲਾਫ਼ ਮਾੜੇ ਸ਼ਬਦ ਬੋਲੇ, ਬਹੁਤ ਦੁਖਦਾਈ ਘਟਨਾ ਹੈ। ਉਨਾਂ ਕਿਹਾ ਕਿ ਉਸ ਦੇ ਸਿੱਟੇ ਵੱਜੋਂ ਅੱਜ ਸਾਰੇ ਕਿਸਾਨ ਜੱਥੇਬੰਦਿਆਂ ਇੱਕਜੁੱਟ ਹੋ ਕੇ, ਹਰ ਪੱਧਰ ਤੇ ਮਾਨ ਸਰਕਾਰ ਦੇ ਖਿਲਾਫ਼ ਖੁੱਲ ਕੇ ਸੜਕਾਂ ਤੇ ਆ ਗਈਆਂ ਹਨ। ਮੰਤਰੀਆਂ ਅਤੇ ਆਪ ਆਗੂਆਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ। ਇਸ ਸਾਰੀ ਗੱਲ ਦੀ ਜ਼ਿਮੇਵਾਰੀ ਮੁੱਖ ਮੰਤਰੀ ਪੰਜਾਬ ਨੂੰ ਜਤਨਕ ਤੌਰ ਤੇ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਗਿਆਨ ਸਿੰਘ ਘੰਡੌਲੀ, ਨਰਿੰਦਰ ਸਿੰਘ ਢਕੋਰਾਂ, ਸਾਬਕਾ ਸਰਪੰਚ ਹਰਜੀਤ ਸਿੰਘ ਮਾਣਕਪੁਰ, ਡਾ ਪਰਵਿੰਦਰ ਸਿੰਘ ਨਗਲੀਆਂ, ਰੋਹਿਤ ਤੀੜਾ, ਰਣਜੀਤ ਸਿੰਘ ਖਦਰੀ, ਪਰਮਜੀਤ ਸਿੰਘ ਖਿਜਰਾਬਾਦ ਤੇ ਹੋਰ ਪਤਵੰਤੇ ਹਾਜਰ ਸਨ।








