ਫੋਟੋ : ਦਿਲਜੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ
ਕੁਰਾਲੀ 17 ਮਾਰਚ( ਰਣਜੀਤ ਸਿੰਘ ਕਾਕਾ) ਸਥਾਨਕ ਸ਼ਹਿਰ ਦੀ ਜਾਣੀ ਪਹਿਚਾਣੀ ਗੱਤਕਾ ਅਕੈਡਮੀ ਖਾਲਸਾ ਅਕਾਲ ਪੁਰਖ ਕੀ ਫੌਜ ਗੱਤਕਾ ਅਕੈਡਮੀ ਦੇ ਖਿਡਾਰੀ ਨੇ ਇੰਟਰ ਨੈਸ਼ਨਲ ਗੱਤਕਾ ਮੁਕਾਬਲਿਆ ਵਿੱਚ ਕਾਸੀ ਤਗ਼ਮਾ ਹਾਸਲ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਚੇਅਰ ਪਰਸਨ ਗਿਆਨੀ ਸੀਤਲ ਸਿੰਘ ਅਤੇ ਜਥੇਦਾਰ ਜਗਦੀਸ਼ ਸਿੰਘ ਨੇ ਦੱਸਿਆ ਕੇ ਕੈਨੇਡਾ ਦੀ ਧਰਤੀ ਉਤੇ ਸਰੀ ਇਲਾਕੇ ਵਿੱਚ ਹੌਲੇ ਮੁਹੱਲਾ ਮੌਕੇ ਗੱਤਕਾ ਫੈਡਰੇਸ਼ਨ ਆਫ ਕਨੇਡਾ ਵੱਲੋਂ ਗਤਕਾ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੂਰੇ ਕੈਨੇਡਾ ਤੋਂ ਤਕਰੀਬਨ 20 ਖਿਡਾਰੀਆਂ ਨੇ ਓਪਨ ਫਾਈਟ ਮੁਕਾਬਲੇ ਵਿੱਚ ਸਮੂਲੀਅਤ ਕੀਤੀ ਅਤੇ ਆਪਣੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਿਲਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ ਹੈ.ਜਿਕਰਯੋਗ ਹੈ ਕੀ ਗਤਕਾ ਫੈਡਰਾਸ਼ਨ ਆਫ਼ ਇੰਡੀਆ ਵੱਲੋਂ ਕਾਰਵਾਏ ਨੈਸ਼ਨਲ ਪੱਧਰ ਦੇ ਮੁਕਾਬਲਿਆ ਵਿੱਚ ਦਿਲਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ ਸੀ. ਦਿਲਜੀਤ ਸਿੰਘ ਦੇ ਮਾਤਾ ਅਤੇ ਕੋਚ ਪਰਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਿਡਾਰੀ ਦੁਆਰਾ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਇੰਟਰ ਨੈਸ਼ਨਲ ਪੱਧਰੀ ਮੁਕਾਬਲਿਆਂ ਵਿੱਚ ਕਾਸ਼ੀ ਦਾ ਮੈਡਲ ਹਾਸਲ ਹੋਇਆ ਹੈ ਓਹਨਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੈਨੇਡਾ ਦੀ ਧਰਤੀ ਉੱਤੇ ਲੜਕੇ ਅਤੇ ਲੜਕੀਆਂ ਦੇ ਆਪਸ ਵਿੱਚ ਮੈਚ ਕਰਵਾਏ ਗਏ ਹਨ ਜਿਸ ਵਿੱਚ ਲੜਕੀਆਂ ਨੇ ਵੀ ਬਹੁਤ ਵਧੀਆ ਕਾਰਗੁਜਾਰੀ ਦਿਖਾਈ ਅਤੇ ਜੈਤੁਆ ਨੂੰ ਪੁਰਾਤਨ ਸ਼ਾਸਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ.








