15,16,17 ਨਵੰਬਰ ਨੂੰ ਹੋਣਗੀਆਂ ਛੁੱਟੀਆਂ
ਚੰਡੀਗੜ੍ਹ, 3 ਨਵੰਬਰ ਮਾਰਸ਼ਲ ਨਿਊਜ਼): ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਆਂਉਦੇ ਦਿਨਾਂ ਲਗਾਤਾਰ ਤਿੰਨ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛੁੱਟੀਆਂ15, 16 ਅਤੇ 17 ਨਵੰਬਰ ਨੂੰ ਹੋਣਗੀਆਂ। ਇਸ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਸਾਲਾਨਾ ਸੂਚੀ ਵਿੱਚ ਦਿੱਤੀ ਗਈ ਹੈ। ਸਰਕਾਰੀ ਪ੍ਰਾਈਵੇਟ ਸਕੂਲ-ਕਾਲਜ, ਸਰਕਾਰੀ ਦਫ਼ਤਰ ਅਤੇ ਅਦਾਰੇ ਤਿੰਨੋਂ ਦਿਨ ਬੰਦ ਰਹਿਣਗੇ।
ਪੰਜਾਬ ਸਰਕਾਰ ਵੱਲੋਂ ਐਲਾਨੀ ਛੁੱਟੀਆਂ ਦੀ ਸੂਚੀ ਵਿੱਚ15 ਨਵੰਬਰ ਦਿਨ ਸੁੱਕਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ,16 ਨਵੰਬਰ ਦਿਨ ਸਨੀਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਅਤੇ ਅੰਤ ਵਿੱਚ 17 ਨਵੰਬਰ ਦਿਨ ਐਤਵਾਰ ਨੂੰ ਹੋਵੇਗਾ। ਅਜਿਹੇ ‘ਚ ਲਗਾਤਾਰ ਤਿੰਨ ਦਿਨ ਛੁੱਟੀਆਂ ਹੋਣਗੀਆਂ। ਸਰਕਾਰ ਜਲਦ ਹੀ ਦੋਵਾਂ ਦਿਨਾਂ ਦੀ ਛੁੱਟੀ ਸਬੰਧੀ ਇਕ ਹੋਰ ਵੱਖਰਾ ਨੋਟੀਫਿਕੇਸ਼ਨ ਜਾਰੀ ਕਰੇਗੀ।

LEAVE A REPLY

Please enter your comment!
Please enter your name here