ਮਾਜਰੀ 29 ਸਤੰਬਰ ( ਰਣਜੀਤ ਸਿੰਘ ਕਾਕਾ)ਮਾਜਰੀ ਬਲਾਕ ਨੇੜਲੇ ਪਿੰਡ ਢਕੋਰਾਂ ਖੁਰਦ ਵਿਖੇ ਸਰਬਸੰਮਤੀ ਨਾਲ ਪੰਚਾਇਤ ਚੁਣ ਲਈ ਗਈ ਹੈ। ਜਿਸ ਦੌਰਾਨ ਗੁਰਪ੍ਰੀਤ ਕੌਰ ਪਤਨੀ ਗੁਰਸਿਮਰਨ ਸਿੰਘ ਨੂੰ ਚੁਣਿਆ ਗਿਆ ਹੈ। ਇਸ ਸਬੰਧੀ ਵਸਨੀਕਾਂ ਨੇ ਇਕੱਠ ਦੌਰਾਨ ਗੁਰਪ੍ਰੀਤ ਕੌਰ ਸਰਪੰਚ, ਰਾਜਿੰਦਰ ਸਿੰਘ ਪੰਚ, ਨਛੱਤਰ ਸਿੰਘ ਪੰਚ, ਜਗਜੀਤ ਸਿੰਘ ਪੰਚ, ਹਰਪਾਲ ਕੌਰ ਪੰਚ, ਸਤਵਿੰਦਰ ਸਿੰਘ ਸਿੰਘ ਨੂੰ ਪੰਚ ਵੱਜੋਂ ਪ੍ਰਵਾਨਗੀ ਦਿੱਤੀ ਗਈ। ਗੁਰਪ੍ਰੀਤ ਕੌਰ ਨੇ ਸਮੂਹ ਵਸਨੀਕਾਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਤੇ ਹੋਰ ਭਲਾਈ ਕਾਰਜ ਨਿਰਪੱਖਤਾਂ ਨਾਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਪਿੰਡ ਦੇ ਸਮੂਹ ਮੋਹਤਬਰ ਤੇ ਹੋਰ ਵਸਨੀਕ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here