ਨਵਾਂ ਗਾਂਉ 29 ਸਤੰਬਰ( ਰਣਜੀਤ ਸਿੰਘ ਕਾਕਾ)ਪਿੰਡ ਟਾਂਡਾ ਦੇ ਲੰਗਰ ਹਾਲ ਵਿੱਚ ਸਰਬ ਸੰਮਤੀ ਲਈ ਇਕੱਠ ਹੋਇਆ1 ਇਸ ਮੌਕੇ ਪਿੰਡ ਟਾਂਡਾ ਦੀ ਗ੍ਰਾਮ ਪੰਚਾਇਤ ਸਰਬ ਸੰਮਤੀ ਨਾਲ ਪਿੰਡ ਦੇ ਮੋਹਤਵਾਰ ਸੱਜਣਾ ਦੁਆਰਾ ਚੁਣੀ ਗਈ ਜਿਸ ਵਿੱਚ ਸਤਨਾਮ ਸਿੰਘ ਟਾਂਡਾ ਨੂੰ ਨਿਰ ਵਿਰੋਧ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ1 ਪੰਜ ਵਾਰਡਾਂ ਦੇ ਵਿੱਚ ਪੰਜ ਪੰਚ ਵੀ ਸਰਬ ਸੰਮਤੀ ਨਾਲ ਹੀ ਚੁਣੇ ਗਏ 1 
ਵਾਰਡ ਨੰਬਰ ਇੱਕ ਦੇ ਵਿੱਚ ਕੁਲਦੀਪ ਸਿੰਘ ਵਾਰਡ ਨੰਬਰ ਦੋ ਦੇ ਵਿੱਚ ਸੁਖਵਿੰਦਰ ਸਿੰਘ ਵਾਰਡ ਨੰਬਰ ਤਿੰਨ ਦੇ ਵਿੱਚ ਨਰਿੰਦਰ ਸਿੰਘ ਵਾਰਡ ਨੰਬਰ ਚਾਰ ਦੇ ਵਿੱਚ ਜਸਵੀਰ ਸਿੰਘ ਵਾਰਡ ਨੰਬਰ ਪੰਜ ਦੇ ਵਿੱਚ ਪਰਮਜੀਤ ਸਿੰਘ ਸਰਬ ਸੰਮਤੀ ਨਾਲ ਪੰਚ ਚੁਣੇ ਗਏ 1ਪਿੰਡ ਦੇ ਸਾਰੇ ਹੀ ਮੋਹਤਵਰ ਸੱਜਣ ਤੇ ਪਹਿਲਾਂ ਚੁਣੀ ਹੋਈ ਪੰਚਾਇਤ ਜਿਸ ਵਿੱਚ ਸਰਪੰਚ ਸੱਜਣ ਸਿੰਘ ਪੰਚ ਕੁਲਦੀਪ ਸਿੰਘ ਪੰਚ ਗੁਰਨਾਮ ਸਿੰਘ ਪੰਚ ਕਾਮਾ ਸਿੰਘ ਤੇ ਸਾਬਕਾ ਪੰਚ ਸੱਜਣ ਸਿੰਘ ਵੱਲੋਂ ਉਨਾਂ ਦੇ ਭਰਾ ਜੈ ਸਿੰਘ ਸੀਤਾ ਸਿੰਘ ਪਾਰਾ ਸਿੰਘ ਸੰਤੋਖ ਸਿੰਘ ਕਰਮ ਸਿੰਘ ਰਾਜੂ ਸਿੰਘ ਸਾਬਕਾ ਪੰਚ ਸੁਖਵਿੰਦਰ ਸਿੰਘ ਪੰਚ ਪਰਮਜੀਤ ਸਿੰਘ ਪੰਚ ਸੁਖਵਿੰਦਰ ਗਲਾਸ ਹਾਊਸ ਮਿਹਰ ਸਿੰਘ ਰਾਮ ਸਿੰਘ ਨਸੀਬ ਸਿੰਘ ਗੁਰਮੁਖ ਸਿੰਘ ਗੋਲੀ ਸ਼ੇਰ ਸਿੰਘ ਬਲਕਾਰ ਸਿੰਘ ਗੁਰਦੇਵ ਸਿੰਘ ਛਾਂਗਾ ਸਿੰਘ ਮੱਖਣ ਸਿੰਘ ਪ੍ਰਕਾਸ਼ ਸਿੰਘ ਰਸਪਾਲ ਸਿੰਘ ਪਾਲੀ ਸਰਬਜੀਤ ਸਿੰਘ ਰਜਿੰਦਰ ਸਿੰਘ ਰਾਜ ਸਿੰਘ ਫੂਲ ਸਿੰਘ ਬੰਤ ਸਿੰਘ ਬੰਤਾ ਸਿੰਘ ਗੁਰਮੀਤ ਸਿੰਘ ਗੁਰਨਾਮ ਸਿੰਘ ਨਾਮਾ ਪਰਮਜੀਤ ਸਿੰਘ ਪੰਮੀ ਆਦਿ ਮੋਹਤਵਰਾਂ ਨੇ ਸਰਬ ਸੰਮਤੀ ਨਾਲ ਪੰਚਾਇਤ ਨੂੰ ਚੁਣਿਆ ਤੇ ਆਉਣ ਵਾਲੇ ਪੰਜ ਸਾਲਾਂ ਵਿੱਚ ਪੂਰੇ ਪਿੰਡ ਵਿੱਚ ਏਕਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਸਤਨਾਮ ਸਿੰਘ ਟਾਂਡਾ ਨੇ ਸਾਰੇ ਪਿੰਡ ਨੂੰ ਭਰੋਸਾ ਦਵਾਇਆ ਕਿ ਜਿਸ ਤਰ੍ਹਾਂ ਉਹਨਾਂ ਨੇ ਸਰਬ ਸੰਮਤੀ ਨਾਲ ਉਹਨਾਂ ਨੂੰ ਮੌਕਾ ਦਿੱਤਾ ਹੈ। ਉਹ ਆਉਣ ਵਾਲੇ ਸਮੇਂ ਵਿੱਚ ਪਿੰਡ ਦਾ ਹੋਰ ਵਿਕਾਸ ਅਤੇ ਲੋਕ ਪੱਖੀ ਨੀਤੀਆਂ ਦਾ ਪਿੰਡ ਨੂੰ ਫਾਇਦਾ ਜਰੂਰ ਪਹੁੰਚਾਉਣਗੇ /








