ਖਰੜ 3 ਅਗਸਤ( ਰਣਜੀਤ ਕਾਕਾ) ਬਜ਼ੁਰਗ ਦਿਲਬਾਗ ਸਿੰਘ ਬਾਸੀ ਨੇ ਜ਼ਿੰਦਗੀ ਭਰ ਮਿਹਨਤ ਮੁਸ਼ੱਕਤ ਕਰਦਿਆਂ ਸਮਾਜ ਸੇਵਾ ਨੂੰ ਤਰਜੀਹ ਦਿੱਤੀ। ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਪਿਛਲੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਦਿਲਬਾਗ ਸਿੰਘ ਨੇ ਸੀ ਟੀ ਯੂ ਵਿੱਚ ਡਰਾਈਵਰ ਵਜੋਂ ਤਨਦੇਹੀ ਨਾਲ ਸੇਵਾਵਾਂ ਨਿਭਾਉਂਦੇ ਹੋਏ ਸੇਵਾਮੁਕਤ ਹੋਣ ਉਪਰੰਤ ਖੁਸ਼ ਤਬੀਅਤੀ ਤੇ ਸਾਦਗੀ ਭਰਿਆ ਆਪਣਾ ਜੀਵਨ ਜੀਵਿਆ। ਸਵ. ਦਿਲਬਾਗ ਸਿੰਘ ਬਾਸੀ ਦੀਆਂ ਲੀਹਾਂ ਤੇ ਚੱਲਦਿਆਂ ਉਨ੍ਹਾਂ ਦੇ ਭਤੀਜੇ ਤਰਨਜੀਤ ਸਿੰਘ ਘੋਲੂ ਤੇ ਸਪੁੱਤਰ ਕਰਨਵੀਰ ਸਿੰਘ ਬਾਸੀ ਨੇ ਖੇਡ ਪ੍ਰਮੋਟਰ ਵਜੋਂ ਪਿੰਡ ਤੇ ਇਲਾਕੇ ਭਰ ਵਿੱਚ ਐਸੀ ਭਲ ਬਣਾਈ ਕਿ ਸਮੁੱਚਾ ਪਿੰਡ ਬੱਲੋਮਾਜਰਾ ਦੀ ਖੇਡਾਂ ਦੇ ਖੇਤਰ ਵਿਚ ਦੇਸ਼ ਵਿਦੇਸ਼ ਵਿੱਚ ਚਰਚਾ ਹੋਈ। ਬਾਸੀ ਪਰਿਵਾਰ ਦੀ ਹੱਲਾਸ਼ੇਰੀ ਸਦਕਾ ਇਲਾਕੇ ਦੀ ਨੌਜਵਾਨ ਪੀੜੀ ਨੇ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਨੂੰ ਅਪਣਾਇਆ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 4 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਬੱਲੋਮਾਜਰਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ।

LEAVE A REPLY

Please enter your comment!
Please enter your name here