9 ਜੁਲਾਈ ਆਸਟਰੇਲੀਆ (ਰਣਜੀਤ ਸਿੰਘ ਕਾਕਾ) – ਪੰਜਾਬੀਆਂ ਨੇ ਆਪਣੀ ਮਿਹਨਤ ਦੇ ਬਲਬੂਤੇ ਵਿਦੇਸ਼ੀ ਧਰਤੀ ਤੇ ਵੀ ਨਿਵੇਕਲੀਆਂ ਪੈੜਾਂ ਪਾਈਆਂ ਹਨ। ਪੰਜਾਬੀ ਜਿਥੇ ਜਿਥੇ ਵੀ ਗਏ, ਉਥੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਖੇਤਰ ਵਿੱਚ ਆਪਣੀ ਪਹਿਚਾਣ ਤੇ ਕਾਰੋਬਾਰ ਦੇ ਝੰਡੇ ਗੱਡ ਕੇ ਆਪਣੀ ਕੌਮ, ਪਰਿਵਾਰ ਤੇ ਦੇਸ਼ ਪੰਜਾਬ ਦਾ ਨਾਂਅ ਚਮਕਾਇਆ ਹੈ। ਅਜਿਹੀ ਹੀ ਇੱਕ ਮਾਣਮੱਤੀ ਸ਼ਖ਼ਸੀਅਤ ਦੇ ਮਾਲਕ ਯੂਥ ਆਗੂ ਰਣਧੀਰ ਸਿੰਘ ਧੀਰਾ (ਖਰੜ) ਹਨ, ਜਿੰਨਾ ਨੇ ਹਲਕਾ ਖਰੜ ਵਿੱਚ ਰੀਅਲ ਅਸਟੇਟ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਤੇ ਆਸਟ੍ਰੇਲੀਆ ਦੀ ਸਵਰਗ ਰੂਪੀ ਧਰਤੀ ਤੇ ਕਈ ਏਕੜ ਵਿੱਚ ਫੈਲਿਆ ਆਪਣਾ ਬਾਗਬਾਨੀ ਦਾ ਫਾਰਮ ਸਥਾਪਤ ਕੀਤਾ ਹੈ। ਇਸ ਫਾਰਮ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਤੋਂ ਇੰਚਾਰਜ ਰਣਜੀਤ ਸਿੰਘ ਰਾਣਾ ਗਿੱਲ ਵੱਲੋਂ ਕੀਤਾ ਗਿਆ। ਸ਼ੈਪਟਨ (ਆਸਟਰੇਲੀਆ ) ਵਿਖੇ ਧੀਰਾ ਐਪਲ ਫਾਰਮ ਦੇ ਉਦਘਾਟਨ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਰਾਣਾ ਗਿੱਲ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਨ੍ਹਾਂ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਨੌਜਵਾਨ ਆਗੂ ਰਣਧੀਰ ਸਿੰਘ ਧੀਰਾ ਤੇ ਸਮੂਹ ਪਰਿਵਾਰ ਨੂੰ ਕਾਰੋਬਾਰ ਵਿੱਚ ਹੋਰ ਤਰੱਕੀਆਂ ਬਖਸ਼ੇ। ਯੂਥ ਆਗੂ ਧੀਰਾ ਨੇ ਇਸ ਖੁਸ਼ੀ ਭਰੇ ਮੌਕੇ ਆਖਿਆ ਕਿ ਵਿਦੇਸ਼ ਵਿੱਚ ਫਾਰਮ ਹਾਊਸ ਬਣਾਉਣ ਦਾ ਸੁਪਨਾ ਪਰਮਾਤਮਾ ਦੀ ਮਿਹਰ ਸਦਕਾ ਪੂਰਾ ਹੋਇਆ ਹੈ, ਉਨ੍ਹਾਂ ਪੰਜਾਬ ਦੇ ਸਮੁੱਚੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਕੇ ਦਿਨ ਰਾਤ ਮਿਹਨਤ ਕਰਕੇ ਆਪਣਾ ਪਰਿਵਾਰ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਦੀ ਅਪੀਲ ਕੀਤੀ ਹੈ। ਫਾਰਮ ਦੇ ਉਦਘਾਟਨੀ ਮੌਕੇ ਉਹਨਾਂ ਦੇ ਨਾਲ ਗੁਰਮੀਤ ਸਿੰਘ ਪ੍ਰਧਾਨ ਸ਼ੈਪਟਨ ਗੁਰਦੁਆਰਾ ਕਮੇਟੀ, ਰਣਧੀਰ ਸਿੰਘ ਧੀਰਾ, ਭੁਪਿੰਦਰ ਸਿੰਘ ਕਾਲਾ ਅਤੇ ਅਕਾਲੀ ਆਗੂ ਰਾਣਾ ਗਿੱਲ ਤੇ ਧੀਰਾ ਦਾ ਸਮੂਹ ਪਰਿਵਾਰ ਹਾਜ਼ਰ ਸੀ।

LEAVE A REPLY

Please enter your comment!
Please enter your name here