ਸ੍ਰੋਮਣੀ ਸਿੱਖ ਸ਼ਸਤ੍ਰ ਵਿਦਿਆ ਕੌਂਸਲ ਵੱਲੋਂ ਰੋਡ ਮੈਪ ਤਿਆਰ
ਕੈਨੈਡਾ: 6 ਜੁਲਾਈ: ਰਣਜੀਤ ਸਿੰਘ:- ਗਤਕਾ ਖੇਡ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੀ ਵੱਡਮੁੱਲੀ ਦੇਣ ਹੈ ਜੋਕਿ ਹੁਣ ਪੂਰੀ ਦੁਨੀਆ ਅੰਦਰ ਖੇਡੀ ਜਾ ਰਹੀ ਹੈ ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਭਾਈ ਜਗਦੀਸ਼ ਸਿੰਘ ਖਾਲਸਾ ਜਨਰਲ ਸਕੱਤਰ ਸ਼੍ਰੋਮਣੀ ਸਿੱਖ ਸ਼ਸਤ੍ਰ ਵਿਦਿਆ ਕੌਂਸਲ ਨੇ ਕੀਤਾ।ਗੱਲਬਾਤ ਦੌਰਾਨ ਖਾਲਸਾ ਨੇ ਕਿਹਾ ਕਿ ਅੱਜ ਇਕ ਅਹਿਮ ਮੀਟਿੰਗ ਕੈਨੇਡਾ ਦੇ ਸਰੀ ਵਿਖੇ ਸ਼੍ਰੋਮਣੀ ਸਿੱਖ ਸ਼ਸਤ੍ਰ ਵਿਦਿਆ ਕੌਂਸਲ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਨਾਲ ਕੀਤੀ ਗਈ ਹੈ ਜਿਸ ਵਿਚ ਕੈਨੇਡਾ ਅਤੇ ਪੂਰੀ ਦੁਨੀਆ ਅੰਦਰ ਗਤਕਾ ਖੇਡ ਨੂੰ ਕਿਵੇਂ ਪ੍ਰਫੁੱਲਤ ਕੀਤਾ ਜਾਵੇ ਉਸ ਬਾਰੇ ਵਿਚਾਰ ਸਾਂਝੇ ਕੀਤੇ ਗਏ। ਓਹਨਾ ਕਿਹਾ ਕਿ ਵੱਖ ਵੱਖ ਦੇਸਾ ਅੰਦਰ ਯੂਨਿਟ ਬਣਾਏ ਜਾਣਗੇ ਅਤੇ ਬੱਚਿਆ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਮੌਕੇ ਭਾਈ ਜਗਜੀਤ ਸਿੰਘ ਜੀ ਨੇ ਕਿਹਾ ਕਿ ਜਲਦ ਹੀ ਕੈਨੇਡਾ ਦੀ ਧਰਤ ਉੱਤੇ ਪੰਜਾਬੀ ਕਲਚਰਲ ਨੂੰ ਦਰਸਾਉਂਦਾ ਮੇਲਾ ਵੀ ਕਰਵਾਇਆ ਜਾਏਗਾ ਜਿਸ ਵਿਚ ਘੋੜ ਸਵਾਰੀ, ਗਤਕਾ ਅਤੇ ਪੰਜਾਬ ਦੇ ਹਰ ਰੰਗ ਨੂੰ ਪੇਸ਼ ਕੀਤਾ ਜਾਏਗਾ।ਇਸ ਮੌਕੇ ਓਹਨਾ ਭਾਈ ਮਨਜੀਤ ਸਿੰਘ ਅੰਮ੍ਰਿਤਸਰ ਸਾਹਿਬ ਵਾਲਿਆਂ ਨੂੰ ਨਵੀਂ ਜਾਰੀ ਕੀਤੀ ਸ਼ਸਤਰਨਾਮਾ ਪੁਸਤਕ ਦੀਆਂ ਵੀ ਮੁਬਾਰਕਾ ਦਿੱਤੀਆ।

LEAVE A REPLY

Please enter your comment!
Please enter your name here