ਚਮਕੌਰ ਸਾਹਿਬ 30 ਜੂਨ(ਰਣਜੀਤ ਸਿੰਘ ਕਾਕਾ)ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ, ਗੁਰਦਵਾਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ, ਭੈਰੋ ਮਾਜਰੇ ਵਾਲਿਆਂ ਵਲੋਂ ਵਰੋਸਾਏ ਮੌਜੂਦਾ ਮਹਾਂਪੁਰਖ, ਨਿਮਰਤਾ ਦੇ ਪੁੰਜ ਸੰਤ ਬਾਬਾ ਅਮਰ ਸਿੰਘ ਜੀ,ਮਿਤੀ 25 ਜੂਨ ਨੂੰ ਸਰੀਰਕ ਚੋਲਾ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ । ਉਨ੍ਹਾਂ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 3 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇਤੋਂ ਬਾਦੁ ਦੁਪਿਹਰ । ਵਜੇ ਅੰਤਿਮ ਅਰਦਾਸ ਕੀਤੀ ਜਾਵੇਗੀ ।
ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਚੈਰੀਟੇਬਲ ਟਰੱਸਟ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ, ਭੈਰੋਂ ਮਾਜਰਾ, ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸੰਤ ਬਾਬਾ ਅਮਰ ਸਿੰਘ ਜੀ ਨੇ ਕਿਸੇ ਨੂੰ ਵੀ ਅਪਣਾ ਉਤਰਾਧਿਕਾਰੀ ਨਿਯੁਕਤ ਨਹੀਂ ਕੀਤਾ ਅਤੇ ਸ਼ਰੀਰਕ ਰੂਪ ਵਿੱਚ ਮੌਜੂਦ ਹੁੰਦੇ ਹੋਏ ਉਹਨਾਂ ਨੇ ਟ੍ਰਸਟ ਨੂੰ ਹੀ ਸਾਰੇ ਪ੍ਰਬੰਧਾਂ ਨੂੰ ਦੇਖਣ ਦੀ ਡਿਉਟੀ ਲਗਾਈ ਹੋਈ ਹੈ।
ਇਸ ਕਰਕੇ ਸਾਰੇ ਟਰਸਟ ਅਤੇ ਸਮੂਹ ਸਾਧ ਸੰਗਤ ਨੇ ਏਹ ਫ਼ੈਸਲਾ ਲਿਆ ਹੈ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਚੈਰੀਟੇਬਲ ਟਰੱਸਟ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਜੀ ਦੇ ਸਰਪ੍ਰਸਤ(ਚੇਅਰਮੈਨ) ਹੋਣਗੇ ਅਤੇ ਸਮੁੱਚਾ ਟਰੱਸਟ ਅਤੇ ਸਾਧ ਸੰਗਤ ਗੁਰੂ ਮਰਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਪਹਿਲਾਂ ਦੇ ਤਰ੍ਹਾਂ ਹੀ ਦੇਖਣਗੇ
2. ਗੁਰਦਵਾਰਾ ਸਾਹਿਬ ਵਿੱਚ ਜੋ ਕਿਸੇ ਨੇ ਵੀ ਦਸਵੰਧ ਅਤੇ ਸੇਵਾ ਦੇਣੀ ਹੋਵੇ ਉਹ ਕਿਸੇ ਵਿਅਕਤੀ ਨੂੰ ਨਾ ਦਿੱਤੀ ਜਾਵੇ । ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚ ਜਾ ਟਰੱਸਟ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇ ਜਿਆਦਾ ਜਾਣਕਾਰੀ ਲਈ ਟਰੱਸਟ ਦੇ ਇਹਨਾ ਮੋਬਾਇਲ ਨੰਬਰ 9417129580,9988779519Mb 9914497570 ਤੇ ਸੰਪਰਕ ਕੀਤਾ ਜਾ ਸਕਦਾ ਹੈ








