, 5 ਜੂਨ (ਰਣਜੀਤ ਕਾਕਾ) – ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ। ਲੋਕਾਂ ਨਾਲ ਕੀਤਾ ਵਰਤ ਵਰਤਾਓ ਹੀ ਇੰਨਾ ਨੂੰ ਲੈ ਬੈਠਿਆ। ਉਪਰੋਕਤ ਵਿਚਾਰ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਸਾਂਝੇ ਕਰਦਿਆਂ ਵੋਟਰਾਂ ਸਪੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਖਰੜ, ਮੋਰਿੰਡਾ ਅਤੇ ਚਮਕੌਰ ਸਾਹਿਬ ਵਿੱਚ ਕਾਂਗਰਸ ਪਾਰਟੀ ਜਿੱਤੀ ਹੈ। ਇਸ ਦੀ ਸਿਹਰਾ ਮੇਰੇ ਸਾਥੀਆਂ ਨੂੰ ਜਾਂਦਾ ਹੈ, ਜਿਸ ਦਾ ਮੈਨੂੰ ਮਾਣ ਹੈ। ਇਸ ਤੋਂ ਇਲਾਕਾ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ 7 ਵਕਾਰੀ ਸੀਟਾਂ ਜਿਨ੍ਹਾਂ ਵਿੱਚ ਜਲੰਧਰ, ਲੁਧਿਆਣਾ, ਫਤਹਿਗੜ੍ਹ ਸਾਹਿਬ, ਪਟਿਆਲਾ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ ਆਦਿ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ। ਆਪ ਪਾਰਟੀ ਦਾ ਝਾੜੂ ਤੀਲਾ—ਤੀਲਾ ਹੋ ਗਿਆ। ਕਿਉਂਕਿ ਲੋਕਾਂ ਨੇ ਦੇਖ ਲਿਆ ਹੈ, ਕਿ ਇਨ੍ਹਾਂ ਦੀ ਕਰਨੀ ਅਤੇ ਕਥਨੀ ਵਿੱਚ ਅੰਤਰ ਹੈ। ਇਹ ਦੋਗਲੀ ਨੀਤੀ ਤੇ ਚੱਲਣ ਵਾਲੀ ਪਾਰਟੀ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਐਨੀ ਵੱਡੀ ਜਿੱਤ ਦਾ ਸਿਹਰਾ ਕਾਂਗਰਸ ਪਾਰਟੀ ਦੇ ਵਰਕਰਾਂ/ਲੀਡਰਾਂ, ਸ਼ੁੱਭ ਚਿੰਤਕਾਂ ਅਤੇ ਸ਼੍ਰੀ ਖੜਗੇ, ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਜਾਂਦਾ ਹੈ। ਜਿਨ੍ਹਾਂ ਨੇ ਸਮੇਂ ਸਿਰ ਪੰਜਾਬ ਵਿੱਚ ਲੋਕ ਸਭਾ ਦੀਆਂ ਟਿਕਟਾਂ ਦਾ ਐਲਾਨ ਹੀ ਨਹੀਂ ਕਰਵਾਈਆ, ਬਲਕਿ ਹਰ ਜਗ੍ਹਾਂ ਚੰਗੇ ਹੋਣਹਾਰ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ। ਜਿਸ ਕਰਕੇ ਕਾਂਗਰਸ ਪਾਰਟੀ ਨੂੰ ਸੂਬੇ ਵਿੱਚ ਐਨੀ ਵੱਡੀ ਜਿੱਤ ਪ੍ਰਾਪਤ ਹੋਈ ਹੈ।

LEAVE A REPLY

Please enter your comment!
Please enter your name here