ਖਰੜ/ਮਾਜਰੀ 5 ਜੂਨ ( ਰਣਜੀਤ ਕਾਕਾ)ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਜੀ ਨੂੰ ਵਿਧਾਨ ਸਭਾ ਹਲਕਾ ਖਰਡ਼ ਦੇ ਵਿੱਚ ਲੀਡ ਦਿਵਾਉਣ ਤੇ ਸਮੂਹ ਕਾਂਗਰਸੀਆ ਵਰਕਰਾ ਤੇ ਆਗੂਆ ਦਾ ਧੰਨਵਾਦ ਕਰਦਾ ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ ਕਾਂਗਰਸ ਪਾਰਟੀ ਨੇ ਦੱਸਿਆ ਕਿ ਹਲਕਾ ਦੇ ਸਮੂਹ ਕਾਂਗਰਸੀ ਵਰਕਰਾਂ ਅਤੇ ਆਗੂਆ ਦਾ ਮੈ ਤਹਿ ਦਿਲੋ ਧੰਨਵਾਦ ਕਰਦਾ ਹਾ ਜਿਹਨਾ ਨੇ ਕਰੜੀ ਧੁੱਪ ਹੋਣ ਦੇ ਬਾਵਜੂਦ ਸਖ਼ਤ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਕਾਂਗਰਸ ਪਾਰਟੀ ਲਈ ਕੰਮ ਕੀਤਾ ਅਤੇ ਖਰੜ ਹਲਕੇ ਤੋ ਵਿਜੇਇੰਦਰ ਸਿੰਗਲਾ ਨੂੰ ਜਿਤਾ ਕੇ ਭੇਜਿਆ ਸ੍ਰੀ ਟਿੰਕੂ ਨੇ ਕਿਹਾ ਕਿ ਆਉਣ ਵਾਲੀਆ ਚੋਣਾ ਵਿੱਚ ਵੀ ਸਾਰਿਆ ਰਲ ਮਿਲ ਕੇ ਇਕ ਜੁਟ ਹੋ ਕੇ ਇਸੇ ਤਰਾ ਕਾਂਗਰਸ ਪਾਰਟੀ ਲਈ ਕੰਮ ਕਰਨਾ ਮੈ ਸਾਰੇ ਵਰਕਰਜ ਸਹਿਬਾਨ ਦਾ ਦਿਲ ਦੀਆ ਗਹਿਰਾਈਆ ਚੋ ਧੰਨਵਾਦ ਕਰਦਾ ਹਾਂ








