ਮੁੱਲਾਂਪੁਰ ਗਰੀਬਦਾਸ 2 ਜੂਨ ( ਰਣਜੀਤ ਕਾਕਾ) ਸੂਤਰਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪੰਜ ਪਿੰਡ ਜਿੰਨਾ ਵਿੱਚ ਲੋਕਾਂ ਵੱਲੋਂ ਆਪਣੀਆਂ ਮੁਢਲੀਆਂ ਸਹੂਲਤਾਂ ਪੂਰੀਆਂ ਨਾ ਹੋਣ ਕਾਰਨ ਲੋਕ ਸਭਾ ਚੋਣਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਸੀ, ਅੱਜ ਕਿਤੇ ਨਾ ਕਿਤੇ ਇਸ ਬਾਈਕਾਟ ਦੇ ਚਲਦਿਆਂ ਹੀ ਕੁਝ ਲੋਕਾਂ ਵੱਲੋਂ ਵੋਟਾਂ ਪਾਈਆਂ ਵੀ ਗਈਆਂ ਹਨ। ਜਿਨਾਂ ਵਿੱਚ ਪਿੰਡ ਕਸੌਲੀ ਵਿੱਚ 4 ਵੋਟਾਂ ਪਈਆਂ ਹਨ ਅਤੇ ਜੈਂਤੀਮਾਜਰੀ ਵਿਖੇ 179 ਵੋਟਾਂ ਦਾ ਭੁਗਤਾਨ ਹੋਇਆ ਹੈ। ਪਿੰਡ ਟਾਂਡੀ ਵਿਖੇ 87 ਵੋਟਾਂ ਦਾ ਵੋਟਾਂ ਪਾਈਆਂ। ਇਸ ਮੌਕੇ ਗੱਲਬਾਤ ਕਰਦਿਆਂ ਵਸਨੀਕਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜੋਰ ਪਾਏ ਜਾਣ ‘ਤੇ ਇਹ ਵੋਟਾਂ ਪਾਈਆਂ ਗਈਆਂ ਹਨ। ਪਰ ਪਿੰਡਾਂ ਦੇ ਲੋਕਾਂ ਵੱਲੋਂ ਵੋਟਾਂ ਦਾ ਪੂਰਨ ਤੌਰ ਤੇ ਬਾਈਕਾਟ ਸੀ। ਪਿੰਡ ਟਾਂਡਾ ਟਾਂਡੀ ਕਰੌਰਾ ਵਿਖੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਲਜ਼ਾਮ ਸੀ ਕਿ ਪਿੰਡ ਦੇ ਲੋਕਾਂ ਤੋਂ ਜ਼ਬਰਦਸਤੀ ਵੋਟਾਂ ਪਾਉਣ ਲਈ ਪ੍ਰਸ਼ਾਸਨ ਦਬਾਅ ਬਣਾ ਰਿਹਾ ਹੈ। ਇਸ ਮੌਕੇ ਸਮਾਜ ਸੇਵੀ ਸਤਿਨਾਮ ਸਿੰਘ ਟਾਂਡਾ ਅਤੇ ਹੋਰ ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਦੂਜੇ ਪਾਸੇ ਵੋਟਿੰਗ ਪੋਲਿੰਗ ਸਟੇਸ਼ਨਾਂ ਤੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਸਹੂਲਤਾਂ ਹਵਾ ਹਵਾਈ ਹੀ ਨਜ਼ਰ ਆਈ। ਬਹੁਤ ਸਾਰੇ ਪੋਲਿੰਗ ਬੂਥਾਂ ਤੇ ਲੋਕ ਇਸ ਕੜਕਦੀ ਧੁੱਪ ਅਤੇ ਅੰਤਾਂ ਦੀ ਗਰਮੀ ਵਿੱਚ ਵੋਟ ਪਾਉਣ ਆਏ ਪੀਣ ਵਾਲੇ ਪਾਣੀ ਨੂੰ ਤਰਸਦੇ ਰਹੇ। ਪੌਦੇ ਵੀ ਨਹੀਂ ਵੰਡੇ ਗਏ। ਲੋਕਾਂ ਵੱਲੋਂ ਖੁਦ ਮਿੱਠੇ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ। ਪਰ ਚੋਣ ਕਮਿਸ਼ਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਜਰ ਨਹੀਂ ਆਏ।
ਗਰਮੀ ਦੇ ਮੌਸਮ ਦੇ ਬਾਵਜੂਦ ਵੋਟਰ ਉਤਸ਼ਾਹ ਵਿਚ ਸਨ, ਦੁਪਹਿਰ ਸਮੇਂ ਘੱਟ ਵੋਟਿੰਗ ਪਰ ਸ਼ਾਮ ਵਕਤ ਲੰਮੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ। ਪਿੰਡਾਂ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਵੱਲੋਂ ਆਪਣੀ ਆਪਣੀ ਪਾਰਟੀ ਦੇ ਪੋਲਿੰਗ ਬੂਥ ਲਗਾਏ ਗਏ। ਪਿੰਡ ਪੜੌਲ ਵਿਖੇ ਸਾਰੀਆਂ ਹੀ ਪਾਰਟੀਆਂ ਦਾ ਇੱਕੋ ਥਾਂ ਤੇ ਸਾਂਝਾ ਪੋਲਿੰਗ ਬੂਥ ਲਗਾਇਆ ਗਿਆ। ਪਿੰਡ ਮਾਜਰਾ ਵਿਖੇ ਕਿਸੇ ਵੀ ਪਾਰਟੀ ਦਾ ਕੋਈ ਵੀ ਪੋਲਿੰਗ ਬੂਥ ਨਹੀਂ ਲੱਗਾ। ਇਸੇ ਤਰ੍ਹਾਂ ਪਿੰਡ ਹੁਸ਼ਿਆਰਪੁਰ ਵਿਖੇ ਵੀ ਵੱਖ-ਵੱਖ ਪਾਰਟੀਆਂ ਦੇ ਪੋਲਿੰਗ ਬੂਥ ਲਾਉਣ ਦੀ ਥਾਂ ਇੱਕੋ ਬੂਥ ਲਗਾਇਆ ਗਿਆ। ਮੁੱਲਾਂਪੁਰ ਗਰੀਬਦਾਸ ਵਿਖੇ 55%, ਪੜੌਲ ਵਿਖੇ 45%, ਸਿਸਵਾਂ ਵਿਖੇ 70%, ਮਾਜਰਾ (ਨਿਊ ਚੰਡੀਗੜ੍ਹ) ਵਿਖੇ 54%, ਭੜੌਜੀਆਂ ਵਿਖੇ 50%, ਫਿਰੋਜ਼ਪੁਰ ਬੰਗਰ ਅਤੇ ਨਿਊ ਚੰਡੀਗੜ੍ਹ ਇਕੋ ਸਿਟੀ ਦੀ ਸਾਂਝੀ ਪੋਲਿੰਗ 70%, ਵੋਟਾਂ ਪੋਲ ਹੋਈਆਂ।

LEAVE A REPLY

Please enter your comment!
Please enter your name here