ਮੁੱਲਾਂਪੁਰ ਗਰੀਬਦਾਸ, 29 ਮਈ (ਰਣਜੀਤ ਕਾਕਾ) –
ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਚੋਣ ਮੁਹਿੰਮ ਹੋਰ ਬਲ ਮਿਲਿਆ ਜਦੋਂ ਕਈ ਪਰਿਵਾਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ। ਕਾਂਗਰਸ ਦੇ ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ ਨੇ ਸਵਾਗਤ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਹਰ ਵਰਗ ਅਤੇ ਧਰਮ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ। ਅੱਜ ਪਿੰਡ ਤਕੀਪੁਰ ਦੇ ਚਰਨਜੀਤ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ ਦਾ ਵਿਜੇ ਸ਼ਰਮਾ ਟਿੰਕੂ ਨੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਰਣਜੀਤ ਸਿੰਘ ਨਗਲੀਆਂ, ਹੰਸਰਾਜ ਸਿੰਘ ਬੂਥਗੜ ਚੇਅਰਮੈਨ ਐੱਸ ਸੀ ਵਿੰਗ, ਪਰਮਿੰਦਰ ਕੌਰ ਸਰਪੰਚ ਮਿਲਖ, ਹਰਨੇਕ ਸਿੰਘ ਤੱਕੀਪੁਰ, ਸਮਿੰਦਰ ਸਿੰਘ ਬੜੌਦੀ, ਬਲਜੀਤ ਸਿੰਘ ਮਿਲਖ, ਭਗਤ ਜੋਗਿੰਦਰ ਸਿੰਘ, ਲਖਵੀਰ ਸਿੰਘ ਬਿੱਟੂ, ਐਡਵੋਕੇਟ ਕੁਲਦੀਪ ਬਾਤਿਸ਼, ਦਵਿੰਦਰ ਸਿੰਘ ਬੱਗਾ, ਮਨਦੀਪ ਸਿੰਘ, ਗਿਆਨ ਸਿੰਘ ਘੰਡੋਲੀ, ਪਰਮਜੀਤ ਪੰਡਿਤ, ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ।








