ਕੁਰਾਲੀ 8 ਦਸੰਬਰ(ਰਣਜੀਤ ਸਿੰਘ ਕਾਕਾ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ, ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਅਤੇ ਅਨੇਕਾਂ ਸਿੰਘ ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ 17 ਦਸੰਬਰ ਦਿਨ ਐਤਵਾਰ ਨੂੰ ਪਿੰਡ ਅੰਧਹੇੜੀ ਤੋਂ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਹਰਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਅੰਧਹੇੜੀ ਦੇ ਵਸਨੀਕਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਪਿੰਡ ਅੰਧਹੇੜੀ ਤੋਂ 17 ਦਸੰਬਰ, ਦਿਨ ਐਤਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋ ਕੇ ਪਿੰਡ ਸ਼ੇਖਪੁਰਾ ,ਖੇੈਰਪੁਰ, ਕਾਦੀਮਾਜਰਾ, ਨਗਲੀਆਂ, ਫਾਟਵਾਂ, ਢਕੋਰਾਂ, ਵਜੀਦਪੁਰ, ਗੁਰਦੁਆਰਾ ਗੜੀ ਭੌਰਖਾ ਸਾਹਿਬ ਬਲਾਕ ਮਾਜਰੀ, ਸਿਆਲਬਾ, ਖੇੜਾ, ਝੰਡੇ ਮਾਜਰਾ, ਮਹਿਰੌਲੀ, ਗੁੰਨੋਮਾਜਰਾ, ਮੁੰਧੋਂ ਸੰਗਤੀਆਂ, ਨਗਲ ਤੋਂ ਹੁੰਦਾ ਹੋਇਆ ਬੜੌਦੀ ਵਿਖੇ ਗੁਰਦਵਾਰਾ ਧੰਨਾ ਭਗਤ ਵਿਖੇ ਸਮਾਪਤ ਹੋਵੇਗਾ। ਇਸ ਮੌਕੇ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ, ਜਸਮੇਰ ਸਿੰਘ ਅੰਧਹੋੜੀ ਰਣਬੀਰ ਸਿੰਘ ਅੰਧਹੇੜੀ ਗੁਰਪ੍ਰੀਤ ਸਿੰਘ ਕਾਦੀਮਾਜਰਾ, ਲਖਵੀਰ ਸਿੰਘ ਜੰਟੀ, ਜਗਦੀਸ਼ ਸਿੰਘ ਦੀਸਾ ਅਤੇ ਪਿੰਡ ਅੰਧਹੇੜੀ ਦੇ ਕਮੇਟੀ ਮੈਂਬਰ ਹਾਜ਼ਰ ਸਨ।ਨਗਰ ਨਿਵਾਸੀ ਪਿੰਡ ਅੰਧਹੇੜੀ ਅਤੇ ਬੈਨੀਪਾਲ ਗਰੁੱਪ ਦੇ ਸਮੂਹ ਮੈਂਬਰਾਂ ਵੱਲੋਂ ਸਮੂਹ ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਪਰਿਵਾਰ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ ਹੈ ।

LEAVE A REPLY

Please enter your comment!
Please enter your name here