ਫੋਟੋ:ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਸੁਨੀਲ ਕੁਮਾਰ ਡਿਪਟੀ ਡਾਇਰੈਕਟਰ,ਡਾ: ਇੰਦੂ ਬਾਲਾ ਤੇ ਹੋਰ।
17 ਸਾਲ ਵਰਗ ਦੇ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਅੱਜ ਤੋਂ
ਐੱਸ.ਏ.ਐੱਸ.ਨਗਰ,6 ਨਵੰਬਰ (ਰਣਜੀਤ ਸਿੰਘ ਕਾਕਾ )
ਸਕੂਲ ਸਿੱਖਿਆ ਵਿਭਾਗ ਵਲੋਂ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾ ਰਹੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਦੇ ਅੱਜ 14 ਸਾਲ ਵਰਗ ਦੇ ਮੁਕਾਬਲੇ ਸੰਪੰਨ ਹੋਏ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਕਰਵਾਈ ਜਾ ਰਹੀ ਇਸ ਰਾਈਫ਼ਿਲ ਸ਼ੂਟਿੰਗ ਮੁਕਾਬਲਿਆਂ ਦੇ 14 ਸਾਲ ਵਰਗ ਦੇ ਲੜਕਿਆਂ ਦੇ ਓਪਨ ਸਾਈਟ ਦੇ ਵਿਅਕਤੀਗਤ ਮੁਕਾਬਲੇ ਵਿੱਚ ਸੰਗਰੂਰ ਦਾ ਸਮਰੱਥ ਸਿੰਘ ਪਹਿਲੇ,ਇਸ਼ਟਵੀਰ ਸਿੰਘ ਰੂਪਨਗਰ ਦੂਜੇ ਅਤੇ ਜਸਨੂਰ ਸਿੰਘ ਜਗਦਿਓ ਬਠਿੰਡਾ ਤੀਜੇ ਸਥਾਨ ‘ਤੇ ਰਹੇ। ਲੜਕੀਆਂ ਦੇ ਇਸ ਮੁਕਾਬਲੇ ਵਿੱਚ ਪਟਿਆਲਾ ਦੀ ਓਨਮ ਨੇ ਪਹਿਲਾ,ਪਟਿਆਲਾ ਦੀ ਹੀ ਸਾਖ਼ਸੀ ਨੇ ਦੂਜਾ ਤੇ ਮਾਨਸਾ ਦੀ ਅਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਅਧਿਆਤਮ ਪ੍ਰਕਾਸ਼ ਤਿਊੜ ਅਤੇ ਸੁਪਰੀਤ ਸਿੰਘ ਨੇ ਦੱਸਿਆ ਕਿ ਸ਼ੂਟਿੰਗ ਲੜਕਿਆਂ ਦੇ 14 ਸਾਲ ਵਰਗ ਦੇ ਓਪਨ ਸਾਈਟ ਟੀਮ ਮੁਕਾਬਲੇ ਵਿੱਚ ਸੰਗਰੂਰ ਦੀ ਸਮਰੱਥ ਸਿੰਘ,ਪ੍ਰਭਜੋਤ ਸਿੰਘ ਤੇ ਸਾਹਿਜ਼ੋਤ ਸਿੰਘ ਧਾਲੀਵਾਲ ‘ਤੇ ਆਧਾਰਿਤ ਟੀਮ ਨੇ ਪਹਿਲਾ, ਰੂਪਨਗਰ ਦੀ ਅੰਸ਼ਦੀਪ ਸਿੰਘ,ਕਰਨਪ੍ਰੀਤ ਸਿੰਘ ਤੇ ਇਸ਼ਟਵਰਦੀਪ ਸਿੰਘ ‘ਤੇ ਆਧਾਰਿਤ ਟੀਮ ਨੇ ਦੂਜਾ ਅਤੇ ਪਟਿਆਲਾ ਦੇ ਨੂਰਜੋਤ ਸਿੰਘ ਅਜੈਪਾਲ,ਰੀਤਿਕਾ ਜੋਸ਼ੀ ਤੇ ਸੁਖਮਨਪ੍ਰੀਤ ਸਿੰਘ ‘ਤੇ ਆਧਾਰਿਤ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਇਸ ਟੀਮ ਮੁਕਾਬਲੇ ਵਿੱਚ ਪਟਿਆਲਾ ਦੀਆਂ ਰਿਜ਼ੁਲ ਗੋਇਲ,ਓਨਮ ਤੇ ਸਾਕਸ਼ੀ ਸ਼ਾਮਿਲ ਨੇ ਪਹਿਲਾ, ਰੂਪਨਗਰ ਦੀਆਂ ਜਸ਼ਨਦੀਪ ਕੌਰ,ਸਿਮਰਨਜੀਤ ਕੌਰ ਤੇ ਸੁਖਮਨਦੀਪ ਕੌਰ ਨੇ ਦੂਜਾ ਅਤੇ ਸੰਗਰੂਰ ਦੀਆਂ ਸੇਜ਼ੁਲ ਪੋਪਲੀ,ਸਨੋਵਰ ਹੰਜ਼ਰਾ ਤੇ ਆਲੀਆ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਹੋਏ ਇਨਾਮ ਵੰਡ ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਸਰੀਰਕ ਸਿੱਖਿਆ) ਸੁਨੀਲ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸ ਦੀ ਪ੍ਰਧਾਨਗੀ ਡਾ: ਇੰਦੂ ਬਾਲਾ ਨੇ ਕੀਤੀ। ਉਨ੍ਹਾਂ ਜੇਤੂਆਂ ਸ਼ੂਟਰਾਂ ਨੂੰ ਵਧਾਈ ਦਿੱਤੀ ਅਤੇ ਇਨਾਮਾਂ ਦੀ ਵੰਡ ਵੀ ਕੀਤੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਮੰਗਲਵਾਰ ਤੋਂ 17 ਸਾਲ ਵਰਗ ਦੇ ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਸ ਵੱਖ-ਵੱਖ ਜ਼ਿਲਿਆਂ ਦੇ ਸ਼ੂਟਰ ਭਾਗ ਲੈਣਗੇ। ਇਸ ਮੌਕੇ ਬਲਵਿੰਦਰ ਸਿੰਘ ਬੋਹਾ,ਰੇਨੂੰ ਸਿੰਘ, ਸਿਇਮ ਬਾਗਲਾ, ਮੁੱਖ ਅਧਿਆਪਕ ਸੰਜੀਵ ਕੁਮਾਰ,ਸਮਸ਼ੇਰ ਸਿੰਘ, ਅਵਤਾਰ ਸਿੰਘ,ਮਨਮੋਹਨ ਸਿੰਘ,ਸ਼ਮਸ਼ੇਰ ਸਿੰਘ,ਕੁਲਦੀਪ ਸਿੰਘ,ਕ੍ਰਿਸ਼ਨ ਮਹਿਤਾ, ਮਨਮੋਹਨਸਿੰਘ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ ਮਹਿਰੋਕ,ਸਰਬਜੀਤ ਕੌਰ, ਰਾਜਵਿੰਦਰ ਕੌਰ, ਰਾਜਬੀਰ ਕੌਰ,ਅਮਨਪ੍ਰੀਤ ਕੌਰ ਗਿੱਲ,ਕੰਚਨ ਠਾਕੁਰ, ਕੰਚਨ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here