ਪਿੰਡ ਭਜੌਲੀ ਵਿੱਚ ਓਪਨ ਏਅਰ ਜਿੰਮ ਸਥਾਪਤ ਕਰਨ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ।
ਖਰੜ,13 ਸਤੰਬਰ: ਰਣਜੀਤ ਸਿੰਘ ਕਾਕਾ: ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਨਿੱਤ ਨਵੇਂ ਕਦਮ ਚੁੱਕੇ ਜਾ ਰਹੇ ਹਨ। ਸੰਸਦ ਮੈਂਬਰ ਤਿਵਾੜੀ ਵਿਧਾਨ ਸਭਾ ਹਲਕਾ ਖਰੜ ਦੇ ਪਿੰਡ ਭਜੌਲੀ ਵਿੱਚ ਆਯੋਜਿਤ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਪਿੰਡ ਵਿੱਚ ਓਪਨ ਏਅਰ ਜਿੰਮ ਸਥਾਪਤ ਕਰਨ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜੋ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਨਾਕਾਮ ਰਹੀ ਸੀ, ਹੁਣ ਸੰਵਿਧਾਨ ਨੂੰ ਖਤਮ ਕਰਨ ‘ਤੇ ਤੁਲੀ ਹੋਈ ਹੈ, ਜਿਸ ਵਲੋ ਇਸ ਦਿਸ਼ਾ ਵਿਚ ਆਏ ਦਿਨ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਸਰਕਾਰ ਇਕ ਦੇਸ਼, ਇਕ ਚੋਣ ਰਾਹੀਂ ਸੂਬਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਸੰਵਿਧਾਨਕ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸੰਸਦ ਮੈਂਬਰ ਨੇ ਮੋਦੀ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਿਹਾ ਹੈ। ਇਸੇ ਤਰ੍ਹਾਂ ਸੂਬੇ ਦੇ ਹਾਲਾਤਾਂ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਦੌਰਾਨ ਵਿਕਾਸ ਦੀ ਰਫ਼ਤਾਰ ਠੱਪ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਜੋ ਵੀ ਵਿਕਾਸ ਕਾਰਜ ਹੋਏ ਹਨ, ਉਹ ਕਾਂਗਰਸ ਸਰਕਾਰ ਵੇਲੇ ਹੋਏ ਹਨ। ਫਿਰ ਚਾਹੇ ਉਹ ਨਵੀਆਂ ਸੜਕਾਂ ਦਾ ਨਿਰਮਾਣ ਹੋਵੇ ਜਾਂ ਹਸਪਤਾਲਾਂ ਅਤੇ ਸਕੂਲਾਂ ਦਾ ਨਵੀਨੀਕਰਨ ਹੋਵੇ।
ਸੰਸਦ ਮੈਂਬਰ ਨੇ ਇੱਕ ਵਾਰ ਫਿਰ ਲੋਕ ਸਭਾ ਹਲਕੇ ਦੇ ਵਿਕਾਸ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਿੰਡ ਭਜੌਲੀ ਦੇ ਲੋਕਾਂ ਦੀ ਮੰਗ ‘ਤੇ ਓਪਨ ਏਅਰ ਜਿੰਮ ਸਥਾਪਤ ਕਰਨ ਲਈ 3 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਜ਼ੈਲਦਾਰ ਸਤਵਿੰਦਰ ਸਿੰਘ, ਗੁਰ ਪ੍ਰਤਾਪ ਪਡਿਆਲਾ, ਸਤਿੰਦਰ ਮਾਹਲ ਭਜੌਲੀ, ਗੁਰਿੰਦਰ ਸਿੰਘ ਬੈਦਵਾਨ ਬਲਾਕ ਪ੍ਰਧਾਨ ਖਰੜ, ਤਰਲੋਚਨ ਸਿੰਘ ਸੂੰਡ ਸਾਬਕਾ ਵਿਧਾਇਕ, ਸਰਪੰਚ ਸੰਤ ਸਿੰਘ ਆਦਿ ਹਾਜ਼ਰ ਸਨ।
[13/09, 5:37 pm] M. P. Tiwari Pawan Ji: देश के संविधान को खत्म करना चाहती है केंद्र की भाजपा सरकार – सांसद मनीष तिवारी

गांव भजौली में ओपन एयर जिम स्थापित करने हेतु 3 लाख रुपए की ग्रांट का ऐलान

खरड़, 13 सितंबर: श्री आनंदपुर साहिब से सांसद और पूर्व केंद्रीय मंत्री मनीष तिवारी ने कहा है कि केंद्र की भाजपा सरकार देश के संविधान को खत्म करने का प्रयास कर रही है और इस दिशा में आए दिन नए-नए कदम उठाए जा रहे हैं। सांसद तिवारी खरड़ विधानसभा क्षेत्र के गांव भजौली में आयोजित एक जनसभा को संबोधित कर रहे थे। जिन्होंने इस दौरान गांव में ओपन एयर जिम स्थापित करने के लिए 3 लाख रुपए की ग्रांट देने का ऐलान भी किया।
इस अवसर पर संबोधित करते हुए, सांसद तिवारी ने कहा कि चुनाव से पहले लोगों के साथ किए गए वादे पूरे करने में विफल रही केंद्र की भाजपा सरकार अब संविधान को खत्म करने का प्रयास कर रही है, जिसके द्वारा आए दिन इस दिशा में अलग-अलग कदम उठाए जा रहे हैं। सांसद ने कहा कि सरकार द्वारा एक देश, एक चुनाव के जरिए राज्य के हितों को नुकसान पहुंचाने का प्रयास किया जा रहा है। इससे पहले सरकार ने संवैधानिक संस्थाओं को नुकसान पहुंचाने में कोई कमी बाकी नहीं छोड़ी है। सांसद ने मोदी सरकार से चुनाव पूर्व देश के लोगों से किए गए वादे पूरे करने को कहा है। इसी तरह राज्य के हालातो को लेकर उन्होंने कहा कि बीते करीब डेढ़ साल में हल्के में विकास की गति ठहर चुकी है। उन्होंने कहा कि हलके में जो कुछ भी विकास कार्य हुए थे, वह कांग्रेस सरकार के दौरान हुए थे। फिर वह चाहे नई सड़कों का निर्माण हो या फिर अस्पतालों और स्कूलों का नवीनीकरण।
सांसद ने लोकसभा क्षेत्र के विकास को लेकर अपनी वचनबद्धता को एक बार फिर से दोहराया और भजौली गांव के लोगों की मांग पर ओपन एयर जिम स्थापित करने के लिए 3 लाख रुपए की ग्रांट देने का ऐलान किया।
कार्यक्रम में अन्य के अलावा, हलका इंचार्ज विजय शर्मा टिंकू, जैलदार सतविंदर सिंह, गुर प्रताप पडियाला, सतिंदर माहल भजौली, गुरिंदर सिंह बैदवान ब्लॉक प्रधान खरड़, तरलोचन सिंह सूंड पूर्व विधायक, सरपंच संत सिंह भी मौजूद रहे।

LEAVE A REPLY

Please enter your comment!
Please enter your name here