ਕੁਰਾਲੀ,16 ਅਗਸਤ( ਰਣਜੀਤ ਸਿੰਘ ਕਾਕਾ) ਜੁਲਾਈ ਵਿੱਚ ਭਾਰੀ ਮੀਂਹ ਕਾਰਣ ਜਦੋ ਹੜ ਵਰਗੇ ਹਾਲਾਤ ਬਣ ਸੀ ਤਾਂ ਵੱਖ-ਵੱਖ ਧਾਰਮਿਕ ਤੇ ਸਮਾਜ ਭਲਾਈ ਨਾਲ ਸੰਬੰਧਤ ਸੰਸਥਾਵਾਂ ਆਦਿ ਤੇ ਸਮਾਜ ਸੇਵਕਾਂ ਨੇ ਪ੍ਰਭਾਵਿਤ ਲੋਕਾਂ ਦੀ ਅਲੱਗ ਅਲੱਗ ਢੰਗਾਂ ਨਾਲ ਸੇਵਾ ਕੀਤੀ ਇਸੇ ਮੌਕੇ ਕੁਰਾਲੀ ਦੇ ਤਿੰਨ ਸਿੱਖਿਆ ਦਾਨੀਆਂ ਰਾਜਨ ਸ਼ਰਮਾ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ,ਲੈਕਚਰਾਰ ਵਰਿੰਦਰ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਗਰਾਲੀ ਤੇ ਦੀਪਕ ਸ਼ਰਮਾ ਸੇਵਾ ਮੁਕਤ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਨੇ ਵਿਦਿਆਰਥੀਆਂ ਦੀ ਪੜਾਈ ਨੂੰ ਮੁੱਖ ਰੱਖਦੇ ਹੋਏ ਇੱਕ ਮਹੀਨੇ ਲਈ ਮੁਫ਼ਤ ਟਿਊਸ਼ਨ ਪੜਾਉਣ ਦਾ ਬੀੜਾ ਚੁਕਿੱਆ । ਇਨਾ ਦੀ ਸੇਵਾ ਭਾਵਨਾ ਨੇ ਕੁਰਾਲੀ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕਾਇਆ। ਇਨ੍ਹਾਂ ਦੀ ਇਸ ਸੇਵਾ ਭਾਵਨਾ ਨੂੰ ਦੇਖਦੇ ਹੋਏ ਅਜ਼ਾਦੀ ਦਿਹਾੜੇ ਮੌਕੇ ਨਗਰ ਕੋਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਤੇ ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ ਵਲੋਂ ਇਨਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ।








