(ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵਨਿਯੁਕਤ ਆਹੁਦੇਦਾਰ ਕੀਤੇ ਸਨਮਾਨਿਤ)
ਕੁਰਾਲੀ/ਖਰੜ23 ਜੁਲਾਈ (ਰਣਜੀਤ ਸਿੰਘ ਕਾਕਾ) ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਹਨਤੀ ਵਰਕਰਾ ਨੂੰ ਅੱਗੇ ਲਿਆਉਣਾ ਬਹੁਤ ਜ਼ਰੂਰੀ ਪਿੰਡਾ ਅਤੇ ਸ਼ਹਿਰਾ ਵਿੱਚ ਘਰ ਘਰ ਜਾ ਕੇ ਵਰਕਰਾ ਨੂੰ ਪਾਰਟੀ ਦੀਆ ਗਤੀਵਿਧੀਆ ਵਿੱਚ ਸਾਮਿਲ ਕੀਤਾ ਜਾਵੇਗਾ ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਨੇ ਅੱਜ ਇੱਥੇ ਕੁਰਾਲੀ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਹਲਕਾ ਖਰੜ ਦੇ ਨਵੇਂ ਚੁਣੇ ਆਹੁਦੇਦਾਰਾ ਨੂੰ ਸਨਮਾਨਿਤ ਕਰਦਿਆ ਕੀਤਾ ਉਹਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੇਲ ਹੈ ਲੋਕਤੰਤਰਿਕ ਦੇਸ਼ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋ ਕਾਨੂੰਨ ਵਿਵਸਥਾ ਦੀਆ ਧੱਜੀਆ ਉਡਾਈਆ ਜਾ ਰਹੀਆ ਹਨ ਦੇਸ਼ ਦੇ ਲੋਕ ਅੱਤ ਦੀ ਮਹਿੰਗਾਈ ਤੋ ਬੇਹੱਦ ਪ੍ਰੇਸ਼ਾਨ ਹਨ ਅੱਜ ਸਾਡੇ ਦੇਸ਼ ਦੇ ਕਈ ਪਰਿਵਾਰ ਮਿਹਨਤ ਮਜਦੂਰੀ ਕਰਕੇ ਦੋ ਵਕਤ ਦੀ ਰੋਟੀ ਖਾਣ ਲਈ ਵੀ ਮਜਬੂਰ ਹਨ ਮੋਦੀ ਸਰਕਾਰ ਗਰੀਬ ਲੋਕਾ ਦੇ ਹੱਕਾ ਤੇ ਢਾਕਾ ਮਾਰ ਕੇ ਰਜਵਾੜਾ ਸ਼ਾਹੀ ਘਰਾਣਿਆ ਦਾ ਸਾਥ ਦੇ ਰਹੀ ਹੈ ਦੇਸ਼ ਦੀ ਅਰਥ ਵਿਵਸਥਾ ਖਤਰੇ ਵਿੱਚ ਹੈ ਦੂਜੇ ਪਾਸੇ ਮੋਜੂਦਾ ਪੰਜਾਬ ਸਰਕਾਰ ਵੱਲੋ ਜੋ ਗਰੀਬ ਪਰਿਵਾਰਾ ਦੇ ਆਟਾ ਦਾਲ ਸਕੀਮ ਵਿੱਚੋ ਨਾਮ ਕੱਟੇ ਹਨ ਉਹ ਗਰੀਬ ਸਮਾਜ ਨਾਲ ਬੇਇਨਸਾਫ਼ੀ ਹੈ ਇਸ ਸਰਕਾਰ ਵੱਲੋ ਸਹੂਲਤਾ ਤਾ ਕੀ ਦੇਣੀਆ ਸਗੋ ਪਹਿਲਾ ਦਿੱਤੀਆ ਸਹੂਲਤਾ ਵੀ ਖੋਹੀਆ ਜਾ ਰਹੀਆ ਹਨ ਇਸ ਮੌਕੇ ਰਕੇਸ਼ ਕਾਲੀਆ ਸੀਨੀਅਰ ਕਾਂਗਰਸ ਆਗੂ,ਹੰਸਰਾਜ ਸਿੰਘ ਬੂਥਗੜ ਚੇਅਰਮੈਨ ਐੱਸ ਸੀ ਵਿੰਗ ਮੁਹਾਲੀ,ਅਜੀਤ ਸਿੰਘ ਭੜੋਜੀਆ ਬਲਾਕ ਕਾਂਗਰਸ ਪ੍ਰਧਾਨ ਮਾਜਰੀ,ਕਮਲ ਕਿਸ਼ੋਰ ਕਾਲਾ ਐਮ ਸੀ ਖਰੜ,ਸਿਵ ਵਰਮਾ ਕੁਰਾਲੀ, ਹਰਨੇਕ ਸਿੰਘ ਤੱਕੀਪੁਰ,ਮੰਗਤ ਖਾਨ ਝੰਜੇੜੀ,ਪਰਮਜੀਤ ਕੌਰ,ਹਰੀ ਓਮ ਆਦਿ ਨੇ ਸੰਬੋਧਨ ਕਰਦਿਆ ਕਿਹਾ ਸਾਨੂੰ ਸਾਰਿਆ ਨੂੰ ਰਲ ਮਿਲ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਕਰਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਇੱਕਜੁਟ ਹੋਣਾ ਪਵੇਗਾ ਤਾ ਹੀ ਅਸੀ ਕਾਮਯਾਬ ਹੋ ਸਕਦੇ ਹਾਂ
ਇਸ ਮੋਕੇ ਹਲਕਾ ਇੰਚਾਰਜ ਵੱਲੋ ਨਵ ਨਿਯੁਕਤ ਕਾਂਗਰਸੀ ਆਹੁਦੇਦਾਰਾ ਦਾ ਸਨਮਾਨ ਕੀਤਾ ਅਤੇ ਉਹਨਾ ਨੂੰ ਵਧਾਈ ਦਿੱਤੀ ਇਸ ਮੋਕੇ ਮਨਜੀਤ ਸਿੰਘ ਨਵਾਂਗਰਾਓ,ਤੇਜਾ ਸਿੰਘ ਜੰਡੂ,ਮਦਨ ਸਿੰਘ ਮਾਣਕਪੁਰ ਸਰੀਫ,ਨਵੀਨ ਬੰਸ਼ਲ ਖਿਜਰਾਬਾਦ,ਚੰਨੀ ਖਾਨਪੁਰ,ਨਰਦੇਵ ਸਿੰਘ ਸਰਪੰਚ ਭੂਪਨਗਰ,ਕਮਲਜੀਤ ਅਰੋੜਾ ਮੁਲਾਂਪੁਰ,ਬਲਵਿੰਦਰ ਸਿੰਘ ਪਟਵਾਰੀ ਖਰੜ, ਪਰਮਜੀਤ ਕੌਰ,ਰਮੇਸ਼ ਕੁਮਾਰ ਵਰਮਾ, ਸੁਰਿੰਦਰ ਲਖਣਪਾਲ ਖਰੜ,ਅਜਮੇਰ ਸਿੰਘ ਸਹੋੜਾ,ਰਜਿੰਦਰ ਸਿੰਘ ਕੱਕਣ,ਪੰਕਜ ਗੋਇਲ,ਜਸਵਿੰਦਰ ਸਿੰਘ ਕੋਰੇ,ਬਾਬਾ ਰਾਮ ਸਿੰਘ ਮਾਣਕਪੁਰ ਸਰੀਫ ਆਦਿ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਆਹੁਦੇਦਾਰ ਚੁਣੇ ਗਏ ਜਿਹਨਾ ਨੇ ਮਿਹਨਤ ,ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਇਸ ਮੋਕੇ ਹੋਰਨਾ ਤੋ ਇਲਾਵਾ ਕੁਲਦੀਪ ਕੁਮਾਰ ਐਡਵੋਕੇਟ ਤਿਉੜ,ਮੈਡਮ ਸੀਮਾ ਧੀਮਾਨ,ਸਮਿੰਦਰ ਸਿੰਘ ਬੜੌਦੀ,ਪਿਆਰਾ ਸਿੰਘ,ਚੰਦਰ ਮੋਹਨ ਵਰਮਾ,ਮੋਨੀਕਾ ਸੂਦ,ਰਾਹੁਲ ਕੁਮਾਰ,ਜੈ ਮਧੂ ਡੋਗਰਾ ਐਡਵੋਕੇਟ, ਮੈਡਮ ਕਮਲੇਸ਼ ਚੁਗ ਕੁਰਾਲੀ, ਮਨੀ ਜੀ ਕੁਰਾਲੀ,ਮਹਿੰਦਰ ਸਿੰਘ ਸਹੋੜਾ,ਗੁਰਜੰਟ ਸਿੰਘ ਬੂਥਗੜ,ਚਰਨਜੀਤ ਸਿੰਘ ਭੱਟੀ,ਸਤਪਾਲ ਪਾਲੀ ਸਿਆਲਬਾ,ਨਰਿੰਦਰ ਸੁਦ,ਪਰਮਜੀਤ ਪੰਡਿਤ ਬਲੌਗੀ,ਸੁਰਿੰਦਰ ਸਿੰਘ ਅਤੇ ਕੁਲਦੀਪ ਸਿੰਘ ਓਇੰਦ ਪੀ ਏ ਆਦਿ ਹਾਜ਼ਰ ਸਨ








