ਨਿਊ ਚੰਡੀਗੜ੍ਹ 22 ਜੂਨ (ਰਣਜੀਤ ਸਿੰਘ, ਸ਼ਿਵੀ) ਪੰਜਾਬ ਗੁਰੂਆਂ ,ਪੀਰ ਪੈਗੰਬਰਾਂ ਤੇ ਰਹਿਬਰਾਂ ਦੀ ਧਰਤੀ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਦਰਗਾਹਾਂ ਮੌਜੂਦ ਨੇ ਜਿਨ੍ਹਾਂ ਉੱਤੇ ਹਰੇਕ ਸਾਲ ਜੇਠ ਦੇ ਮਹੀਨੇ ਵਿਚ ਭਾਰੀ ਉਰਸ ਮੇਲੇ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਮੋਹਾਲੀ ਜ਼ਿਲੇ ਦੇ ਪਿੰਡ ਸਿਸਵਾਂ ਸਥਿਤ ਬਾਬਾ ਰਹੀਮ ਸਾਹ ਜੀ ਨੌਗਜਾ ਪੀਰ ਸਿਸਵਾਂ ਦੇ 28ਵੇਂ ਉਰਸ ਮੁਬਾਰਕ ਅੱਜ ਕਰਵਾਇਆ ਜਾ ਰਿਹਾ ਹੈ, ਸੰਗਤਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਸਥਾਨ ਕੁਰਾਲੀ ਤੋਂ ਬੱਦੀ ਰੋਡ ਤੇ ਸਥਿਤ ਹੈ।ਗੱਦੀ ਨਸ਼ੀਨ ਸਈਅਦ ਮੌਲਾਨਾ ਮੁਨਤਜੀਮ ਅਲੀ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਇਹ ਉਰਸ ਮੁਬਾਰਕ ਕਾਫੀ ਸਮੇਂ ਤੋਂ ਕਰਵਾਇਆ ਜਾ ਰਿਹਾ ਹੈ। ਗੱਲਬਾਤ ਕਰਦਿਆਂ ਬਾਬਾ ਰਹੀਮ ਸਾਹ ਜੀ ਨੌਗਜਾ ਪੀਰ ਦੇ ਗੱਦੀ ਨਸ਼ੀਨ ਸਈਅਦ ਮੌਲਾਨਾ ਮੁਨਤਜੀਮ ਅਲੀ ਨੇ ਦੱਸਿਆ ਕਿ ਇਸ ਦਰਗਾਹ ਦੇ ਇਸ 28ਵੇਂ ਉਰਸ ਮੁਬਾਰਕ ਵੇਲੇ ਇਸ ਸਥਾਨ ਤੇ ਅੱਜ ਸਵੇਰੇ 11:00 ਵਜੇ ਗੱਦੀ ਨਸ਼ੀਨ ਸਈਅਦ ਮੌਲਾਨਾ ਮੁੰਤਰਜੀਮ ਅਲੀ ਅਤੇ ਪਹੁੰਚੇ ਹੋਏ ਮੁੱਖ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਦੁਪਹਿਰ 12:00 ਵਜੇ ਸਮੂਹ ਸੰਗਤਾਂ ਵਲੋਂ ਅਰਦਾਸ ਦੁਆ ਕੀਤੀ ਜਾਵੇਗੀ। ਇਸ ਤੋਂ ਉਪਰੰਤ ਬਾਅਦ ਦੁਪਹਿਰ 4 ਵਜੇ ਕਵਾਲੀ ਮਹਿਫਲ ਦਾ ਅਗਾਜ਼ ਹੋਵੇਗਾ। ਇਹ ਕਵਾਲੀ ਮਹਿਫਲ 4:00 ਵਜੇ ਤੋਂ ਦੇਰ ਰਾਤ ਤੱਕ ਹੋਵੇਗੀ।ਇਸ ਕਵਾਲੀ ਮਹਿਫਲ ਵਿੱਚ ਮਸ਼ਹੂਰ ਪਲੇਅਬੈਕ ਸਿੰਗਰ ਮੋਹੰਮਦ ਸ਼ਾਹਰੁਖ਼ ਨਜੀਬਾਬਾਦੀ ਐਂਡ ਪਾਰਟੀ ਅਤੇ ਸਾਹਿਰ ਪ੍ਰਿੰਸ ਅਟਵਾਲ ਐਂਡ ਪਾਰਟੀ ਵੱਲੋਂ ਕਵਾਲੀ ਮਹਿਫਲ ਸਜਾਈ ਜਾਵੇਗੀ।
ਗੱਦੀ ਨਸ਼ੀਨ ਸਈਅਦ ਮੌਲਾਨਾ ਮੁਨਤਜੀਮ ਅਲੀ ਦੱਸਿਆ ਗਿਆ ਕਿ ਇਸ ਸਥਾਨ ਤੇ ਦੇਸ਼ ਵਿਦੇਸ਼ ਤੋਂ ਇਲਾਵਾ ਭਾਰਤ ਦੇ ਕੋਨੇ ਕੋਨੇ ਤੋਂ ਅਤੇ ਇਲਾਕੇ ਦੀਆਂ ਸੰਗਤਾਂ ਨਮਸਤਕ ਹੋਣ ਲਈ ਪਹੁੰਚਦੀਆਂ ਹਨ। ਇਸ ਤੋਂ ਇਲਾਵਾ ਇਲਾਕੇ ਦੀਆਂ ਮਿਨਹਾਜ ਹਸਤੀਆਂ ਨਮਸਤਕ ਹੋਣ ਲਈ ਪਹੁੰਚਦੀਆਂ ਹਨ। ਦਰਗਾਹ ਤੇ ਇਹ ਉਰਸ ਮੁਬਾਰਕ ਸਲਾਨਾ ਮੇਲੇ ਵਾਂਗ ਮਨਾਇਆ ਜਾਂਦਾ ਹੈ। ਦਰਗਾਹ ਦੇ ਆਸ ਪਾਸ ਦੁਕਾਨਾਂ ਲੱਗਦੀਆਂ ਹਨ। ਸਲਾਨਾ ਉਰਸ ਮੁਬਾਰਕ ਵਾਲੇ ਦਿਨ ਦਰਗਾਹ ਤੇ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ।ਗੱਦੀ ਨਸ਼ੀਨ ਸਈਅਦ ਮੌਲਾਨਾ ਮੁਨਤਰਜੀਮ ਅਲੀ ਵੱਲੋਂ ਇਸ ਦਰਗਾਹ ਦੇ ਸਲਾਨਾ ਉਰਸ ਮੁਬਾਰਕ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here