– ਮੁੱਲਾਪੁਰ ਗਰੀਬਦਾਸ 9 ਮਈ ( ਮਾਰਸ਼ਲ ਨਿਊਜ਼) ਸ਼ਿਵਾਲਿਕ ਪਹਾੜੀਆਂ `ਚ ਬਸੇ ਘਾੜ ਇਲਾਕੇ ਦੇ ਪਿੰਡ ਪੜਛ ਗ੍ਰਾਮ ਦੇ ਲੋਕਾਂ ਦੀਆਂ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਪੰਚਾਇਤ ਮੈਂਬਰਾਂ ਤੇ ਵਸਨੀਕਾਂ ਨੇ ਪ੍ਰਾਇਮਰੀ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਦਾ ਮੌਕਾ ਵਿਖਾਇਆ ਅਤੇ ਨਵੇਂ ਸਿੰਚਾਈ ਵਾਲੇ ਟਿਊਬਵੈੱਲ ਦਾ ਦੌਰਾ ਕੀਤਾ ਅਤੇ ਜਾਇਜ਼ਾ ਲਿਆ। ਇਸ ਮੌਕੇ ਪਿੰਡ ਨਿਵਾਸੀਆਂ ਨੇ ਸਾਬਕਾ ਮੰਤਰੀ ਕੰਗ ਨੂੰ ਪਿੰਡ ਦੀਆਂ ਵੱਖ ਵੱਖ ਸਮਸਿਆਵਾਂ ਦੇ ਹਲ ਲਈ ਮੰਗ ਪੱਤਰ ਵੀ ਦਿੱਤਾ। ਕੰਗ ਨੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਇਸ ਸਕੂਲ ਦੀ ਸਬੰਧਤ ਬਿਲਡਿੰਗ ਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਸਿੱਚਾਈ ਵਾਲੇ ਟਿਊਬਵੈੱਲ ਨੂੰ ਚਾਲੂ ਕਰਵਾਇਆ ਜਾਵੇਗਾ ਅਤੇ ਇਸ ਦੇ ਨਾਲ-ਨਾਲ ਪਿੰਡ ਦੀ ਮੰਗ ਮੁਤਾਬਿਕ ਜਲਦੀ ਹੀ ਪਿੰਡ ਵਿੱਚ ਕਮਿਊਂਨਟੀ ਸੈਂਟਰ ਅਤੇ ਸ਼ੈੱਡ ਦੀ ਉਸਾਰੀ ਵੀ ਕਰਵਾਈ ਜਾਵੇਗੀ। ਇਸ ਮੌਕੇ ਪੰਚਾਇਤ ਮੈਂਬਰ ਤਰਸੇਮ ਲਾਲ, ਮਨਦੀਪ ਸਿੰਘ, ਸਾਬਕਾ ਪੰਚ ਹਰਜਿੰਦਰ ਸਿੰਘ, ਬਲਜਿੰਦਰ ਸਿੰਘ, ਕੈਸੋ ਰਾਮ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here