ਕੁਰਾਲੀ 25ਅਪ੍ਰੈਲ (ਜਗਦੇਵ ਸਿੰਘ , ਸ਼ਿਵੀ) ਖੇਤੀਬਾੜੀ ਵਿਭਾਗ ਫਤਹਿਗੜ੍ਹ ਸਾਹਿਬ ਵਿਖੇ ਬਤੌਰ ਸਹਾਇਕ ਇੰਜਨੀਅਰ ਡਿਊਟੀ ਨਿਭਾ ਰਹੇ ਸ੍ ਮੇਵਾ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀਂ16 ਅਪ੍ਰੈਲ ਨੂੰ ਦਿਹਾਂਤ ਹੋ ਗਿਆ ਸੀ 1 ਉਨ੍ਹਾਂ ਦੀ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਭਲਕੇ 26 ਅਪ੍ਰੈਲ ਦਿਨ ਬੁੱਧਵਾਰ ਨੂੰ ਉਨ੍ਹਾਂ ਦੇਪਿੰਡ ਬਜਹੇੜੀ ਦੇ ਗੁ. ਸਿੰਘ ਸ਼ਹੀਦਾਂ ਵਿਖੇ ਵ ਪਾਏ ਜਾਣਗੇ1 ਇਥੇ ਇਹ ਵੀ ਜਿਕਰਯੋਗ ਹੈ ਕਿ ਇੰਜ ਸ਼੍ਰ ਮੇਵਾ ਸਿੰਘ ਜਿੱਥੇ ਆਪਣੀ ਡਿਊਟੀ ਈਮਾਨਦਾਰੀ ਤੇ ਤਨਦੇਹੀ ਨਾਲ ਕਰਦੇ ਸਨ ਉਸਦੇ ਨਾਲ ਸਮਾਜ ਸੇਵਾ ਅਤੇ ਗੁਰਸਿੱਖੀ ਜੀਵਨ ਵਿੱਚ ਵੀ ਚੰਗਾ ਨਾਮਣਾ ਖੱਟਿਆ ਸੀ1 ਜਿਥੇ ਉਹ ਵਗੈਰ ਕਿਸੇ ਪ੍ਰਚਾਰ ਤੋਂ ਆਪਣੀ ਕਮਾਈ ਦਾ ਦਸਵੰਧ ਗਰੀਬ ਬੱਚਿਆਂ ਦੀ ਪੜ੍ਹਾਈ ਤੇ ਲੋੜਵੰਦਾਂ ਦੀ ਸਹਾਇਤਾ ਵਿਚ ਵੰਡਦੇ ਸਨ। ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰ. ਮੇਵਾ ਸਿੰਘ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸਹਿਜ ਪਾਠ ਜੀ ਦੇ ਭੋਗ ਦੁਪਿਹਰ 12 ਤੋਂ । ਵਜੇ ਗੁ. ਸਿੰਘ ਸਹੀਦਾ ਪਿੰਡ ਬਜਹੇੜੀ ਵਿਖੇ ਪਾਏ ਜਾਣਗੇ। ਵਰਨਣ ਯੋਗ ਹੈ ਕਿ ਇਜਨੀਅਰ ਸ.ਮੇਵਾ ਸਿੰਘ ਨੇ ਆਪਣੇ ਜੀਵਨ ਦੇ ਕਾਰਜਕਾਲ ਦੌਰਾਨ ਕਈ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਇਲਾਕੇ ਅੰਦਰ ਖੇਡ ਮੁਕਾਬਲੇ ਕਰਵਾਏ ਅਤੇ ਲਗਾਤਾਰ ਸਮਾਜ ਵਿੱਚ ਫੈਲੀ ਗੰਦਗੀ ਨੂੰ ਸਾਫ ਕਰਨ ਵਿੱਚ ਲੱਗੇ ਰਹਿਦੇ ਸਨ ਉਨ੍ਹਾਂ ਦੇ ਅਚਾਨਕ ਵਿਛੋੜਾ ਦੇ ਜਾਣ ਕਾਰਨ ਜਿੱਥੇ ਇਲਾਕੇ ਦੇ ਸਮਾਜਸੇਵਾ ਤੇ ਧਾਰਮਿਕ ਖੇਤਰ ਵਿਚ ਕਾ ਪੂਰ ਹੋਣ ਵਾਲਾ ਘਾਟਾ ਪਿਆ ਹ ਉਥੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ 1

LEAVE A REPLY

Please enter your comment!
Please enter your name here