– ਮਾਜਰੀ19 ਅਪ੍ਰੈਲ( ਮਾਰਸ਼ਲ ਨਿਊਜ਼) ਹਿਮਾਚਲ ਪ੍ਰਦੇਸ਼ ਦੀ ਹਦ ‘ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਦੇ ਇਲਾਕੇ ਦੇ ਪਿੰਡ ਮਾਜਰੀ ਕਾਲੋਨੀ ਦੇ ਲੋਕ ਬੁਨਿਆਦੀ ਸੁਖ ਸਹੂਲਤਾਂ ਨੂੰ ਤਰਸ ਰਹੇ ਨੇ। ਤ੍ਰਾਸਦੀ ਇਹ ਰਹੀ ਕਿ ਵੋਟਾਂ ਵੇਲੇ ਵੱਡੇ ਖਾਬ ਦਿਖਾਉਣ ਵਾਲੇ ਲੀਡਰ ਜਿੱਤ ਕੇ, ਮੁੜ ਇਸ ਪਿੰਡ ਦੀ ਸਾਰ ਲੈਣ ਨਹੀਂ ਪਹੁੰਚੇ। ਅਨੇਕਾਂ ਸਮਸਿਆਵਾਂ ਨਾਲ ਘੁਲ ਰਹੇ ਪਹਾੜੀ ਖੇਤਰ ਦੇ ਇਸ ਪਿੰਡ ਦੇ ਵਸਨੀਕ ਰੁਜ਼ਗਾਰ ਦੀ ਭਾਲ ਵਿਚ ਬਦੀ (ਹਿਮਾਚਲ ਪ੍ਰਦੇਸ਼) ਜਾਂਦੇ ਹਨ, ਪਰ ਬਰਸਾਤ ਵੇਲੇ ਕਚਾ ਰਸਤਾ ਤੇ ਨਦੀਆਂ ਕਾਰਨ ਆਵਾਜਾਈ ਪੱਖੋਂ ਪ੍ਰੇਸ਼ਾਨ ਹੁੰਦੇ ਹਨ। ਲੋਕਾਂ ਦੀ ਇਸ ਮੁੱਖ ਸਮਸਿਆ ਦੇ ਹਲ ਲਈ ਸਮਾਜ ਸੇਵੀ ਦਲਵਿੰਦਰ ਸਿੰਘ ਬੈਨੀਪਾਲ ਨੇ ਇਲਾਕਾ ਵਸਨੀਕਾਂ ਦੇ ਸਹਿਯੋਗ ਨਾਲ ਨਦੀ ‘ਤੇ ਪੁਲੀ ਲਾਉਣ ਦਾ ਬੀੜਾ ਚੁੱਕਿਆ ਹੈ। ਪਿੰਡ ਮਾਜਰੀ ਕਾਲੋਨੀ ਦਾ ਦੌਰਾ ਕਰਦਿਆਂ ਬੈਨੀਪਾਲ ਨੇ ਕਿਹਾ ਕਿ ਜਲਦੀ ਹੀ ਪੁਲੀ ਦਾ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਪਿੰਡ ਵਸਨੀਕਾਂ ਨੇ ਡੈਮ ‘ਚ ਬਰਸਾਤ ਵੇਲੇ ਪਏ ਪਾੜ ਦਾ ਵੀ ਮੌਕਾ ਵਿਖਾਇਆ। ਬੈਨੀਪਾਲ ਨੇ ਇਸ ਪਾੜ ਨੂੰ ਪੂਰਨ ਸਬੰਧੀ ਵੀ ਹਾਮੀ ਭਰੀ ਤਾਂ ਕਿ ਬਰਸਾਤ ਦੇ ਦਿਨਾਂ ਵਿੱਚ ਜਾਨੀ ਮਾਲੀ ਨੁਕਸਾਨ ਨਾ ਹੋਵੇ। ਲੋਕਾਂ ਨੇ ਦਸਿਆ ਕਿ ਨਦੀ ਕਾਰਨ ਬਰਸਾਤ ਦੌਰਾਨ ਪਿੰਡ ਦੋ ਹਿਸਿਆਂ ਵਿੱਚ ਵੰਡਿਆ ਜਾਂਦਾ ਹੈ। ਬੱਚੇ ਸਕੂਲ ਨਹੀਂ ਜਾ ਸਕਦੇ ਤੇ ਨੌਕਰੀ ਪੇਸ਼ਾ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ। ਬੈਨੀਪਾਲ ਨਾਲ ਇਸ ਮੌਕੇ ਮੇਵਾ ਸਿੰਘ ਖਿਜਰਾਬਾਦ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਲਖਵੀਰ ਸਿੰਘ ਜੰਟੀ, ਹਰਮਨਜੀਤ ਸਿੰਘ ਤੇ ਹੋਰ ਪਤਵੰਤੇ ਹਾਜਰ ਸਨ।

LEAVE A REPLY

Please enter your comment!
Please enter your name here