ਕੁਰਾਲੀ 7ਅਪ੍ਰੈਲ( ਰਣਜੀਤ ਸਿੰਘ ਕਾਕਾ) ਨੇੜਲੇ ਪਿੰਡ ਬੰਨ੍ਹਮਾਜਰਾ ਵਿਖੇ ਗਰਾਮ ਪੰਚਾਇਤ ਬੰਨ੍ਹਮਾਜਰਾ ਵੱਲੋਂ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ। ਇਸ ਕਬੱਡੀ ਕੱਪ ਸਬੰਧੀ ਗੁਰਿੰਦਰ ਸਿੱਧੂ ਅਤੇ ਬਬਲੂ ਢਿੱਲੋਂ ਨੇ ਸਾਂਝੇ ਰੂਪ ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਪੰਚ ਹਰਜਿੰਦਰ ਦੀ ਸਿੰਘ ਦੇਖ-ਰੇਖ ਅਧੀਨ ਕਰਵਾਏ ਗਏ ਇਸ ਕਬੱਡੀ ਕੱਪ ਦੌਰਾਨ 32 ਕਿਲੋ, 45 ਕਿਲੋ, 55 ਕਿਲੋ ਤੇ ਇੱਕ ਪਿੰਡ ਓਪਨ ਦੇ ਮੁਕਾਬਲੇ ਕਰਵਾਏ ਗਏ। ਓਪਨ ਮੁਕਾਬਲਿਆਂ ਦੌਰਾਨ ਧਨਾਸ ਦੀ ਟੀਮ ਲਹਿਲੀ ਦੀ ਟੀਮ ਨੂੰ ਹਰਾ ਕੇ ਕਬੱਡੀ ਕੱਪ ਜਿੱਤਣ ਵਿੱਚ ਕਾਮਯਾਬ ਰਹੀ। ਇਸ ਦੌਰਾਨ 10 ਤੋਂ 15 ਸਾਲ ਦੀਆਂ ਲੜਕੀਆਂ ਦੀ ਦੋੜ ਦੇ ਮੁਕਾਬਲੇ ਕਰਵਾਏ ਗਏ ਇਸ ਤੋਂ ਇਲਾਵਾ ਜੱਗੀ ਨਿਹੋਲਕਾ ਨੇ ਟਰੈਕਟਰ ਦੇ ਸਟੰਟਾਂ ਰਾਹੀਂ ਆਪਣੇ ਜੌਹਰ ਦਿਖਾਏ। ਟੂਰਨਾਮੈਂਟ ਦੌਰਾਨ ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਬਲਵਿੰਦਰ ਸਿੰਘ (ਐਸ.ਪੀ ਕਮਾਡੈਂਟ 82ਵੀ ਬਟਾਲਵੀ) ਵੱਲੋਂ ਕੀਤੀ ਗਈ।ਇਸ ਦੌਰਾਨ ਵਿਸ਼ੇਸ ਮਹਿਮਾਨਾਂ ਵਜੋਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਯੂਥ ਆਗੂ ਨਵਜੀਤ ਸਿੰਘ ਨਵੀ, ਹਰਮੋਹਣ ਸਿੰਘ ਸੰਧੂ, ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਰਾਜੂ ਮਾਨਖੇੜੀ, ਕਿਸਾਨ ਆਗੂ ਰੇਸ਼ਮ ਸਿੰਘ ਕਾਦੀਆਂ, ਗੁਰਚਰਨ ਬਿੰਦਰਖੀਆ ਤੇ ਇੰਦਰਜੀਤ ਕੈਨੇਡਾ ਨੇ ਹਾਜ਼ਰੀ ਭਰੀ।ਇਸ ਮੌਕੇ ਵਰਦੀਕਿਣਮਿਣ `ਚ ਭਾਰੀ ਗਿਣਤੀ ਚ ਖੇਡ ਪ੍ਰੇਮੀ M ਇਸ ਕਬੱਡੀ ਕੱਪ ਨੂੰ ਵੇਖਣ ਲਈ ਪਹੁੰਚੇ। ਇਸ ਮੌਕੇ ਸੁਖੀ ਯੂ ਏ ਈ, ਪੰਮਾ ਡੇਅਰੀ, ਸਰਪੰਚ ਹਰਜਿੰਦਰ ਸਿੰਘ, ਮਲਕੀਤ ਸਿੰਘ, ਹਰਪਰੀਤ ਸਿੰਘ, ਅਮਰੀਕ ਸਿੰਘ, ਪੰਮਾ ਸਰਾਓ, ਪਲਾ ਸਿੱਧੂ, ਸਤਨਾਮ ਟਿਵਾਣਾ, ਸਤਵੰਤ ਸਿੰਘ ਮਾਵੀ, ਪਰਮਜੀਤ ਸਿੰਘ ਪੰਚ, ਭਾਗ ਸਿੰਘ ਪੰਚ, ਗੁਰਦਿਆਲ ਸਿੰਘ ਪੰਚ, ਅਜਮੇਰ ਸਿੰਘ ਪੰਚ, ਭੋਲੀ ਕੌਰ ਪੰਚ, ਸੋਨੂੰ ਪੰਚ, ਹਰਬੰਸ ਸਿੰਘ, ਮਨਜੀਤ ਸਿੰਘ ਆਦਿ ਪਤਵੰਤਿਆਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ।

LEAVE A REPLY

Please enter your comment!
Please enter your name here