ਮੁੱਲਾਂਪੁਰ ਗਰੀਬਦਾਸ 7 ਅਪ੍ਰੈਲ(ਰਣਜੀਤ ਸਿੰਘ ਕਾਕਾ) ਸਥਾਨਕ ਈਕੋ ਸਿਟੀ ਵਿਖੇ ਇੱਕ ਘਰ ਚੋਂ ਰਾਤ ਵੇਲੇ ਸੰਨ ਲਾ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰੀ ਨੂੰ ਅੰਜਾਮ ਘਰ ਦੇ ਉਸ ਡਰਾਇਵਰ ਨੇ ਹੀ ਅ ਦਿਤਾ ਜੋਕਈ ਸਾਲਾਂ ਤੋ ਕੰਮ ਕਰ ਰਿਹਾ ਸੀ1
ਅੱਜ ਪ੍ਰੈਸ ਕਾਨਫਰੰਸ ਦੌਰਾਨ ਡੀ ਐਸ ਪੀ ਧਰਮਵੀਰ ਸਿੰਘ ਤੇ ਐਸ ਐਚ ਓ ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਕੋ ਸਿਟੀ ਨਿਵਾਸੀ ਅਜੇ ਕੁਮਾਰ ਨੇ ਪੁਲਿਸ ਕੋਲ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਮੈਂ ਤੇ ਮੇਰਾ ਪਰਿਵਾਰ ਖਰੜ ਵਿਖੇ ਇੱਕ ਵਿਆਹ ਪਾਰਟੀ ਵਿੱਚ ਸ਼ਾਮਲ ਹੋਣ ਗਏ ਤਾਂ ਪਿਛੋਂ ਸੁੰਨੇ ਘਰ ਵਿੱਚ ਚੋਰਾਂ ਨੇ ਨਕਦੀ ਚੋਰੀ ਕਰ ਲਈ। ਵਾਪਸੀ ਉਪਰੰਤ ਵੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਤੇ ਘਰ ਤੋਂ ਕੈਸ ਗਾਇਬ ਸੀ। ਥਾਣਾ ਮੁੱਲਾਪੁਰ ਗਰੀਬਦਾਸ ਪੁਲਿਸ ਨੇ ਨਾਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਇਸੇ ਦੌਰਾਨ ਜਾਂਚ ਅਧਿਕਾਰੀ ਐਸ.ਆਈ ਦਲਵਿੰਦਰ ਸਿੰਘ ਕੋਲ ਸਿਕਾਇਤ ਕਰਤਾ ਅਜੇ ਕੁਮਾਰ ਨੇ‌ ਸਕ ਦੇ ਆਧਾਰ ਤੇ ਆਪਣੇ ਡਰਾਈਵਰ ਗੁਰਦੀਪ ਸਿੰਘ ਉਰਫ ਦੀਪੂ ਵਾਸੀ ਮੁੱਲਾਂਪੁਰ ਦਾ ਨਾਂ ਦਸਿਆ, ਜੋ ਉਸ ਕੋਲ ਪਿਛਲੇ ਚਾਰ ਪੰਜ ਸਾਲ ਤੋਂ ਡਰਾਈਵਰੀ ਕਰ ਰਿਹਾ ਸੀ, ਜਿਸਨੂੰ ਇਹ ਵੀ ਪਤਾ ਸੀ ਕਿ ਬੇਟੇ ਦੇ ਵਿਆਹ ਲਈ 21/22 ਲਖ ਨਕਦੀ ਅਜੇ ਕੁਮਾਰ ਦੇ ਘਰ ਪਈ ਹੈ। ਕਥਿਤ ਦੋਸ਼ੀ ਤੋਂ ਪੁੱਛ ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਉਸਨੇ ਚੋਰੀ ਕਰਨ ਲਈ ਆਪਣੇ ਨਾਲ ਪ੍ਰਵਾਸੀ ਪਰਿਵਾਰ ਦੇ ਰੁਸਤਮ ਨਾਂ ਨਬਾਲਿਗ ਨੂੰ ਆਪਣੇ ਨਾਲ ਦੇ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਰੁਸਤਮ ਦੀ ਮਾਤਾ ਵੀ ਕੁਝ ਸਾਲਾਂ ਤੋਂ ਅਜੇ ਕੁਮਾਰ ਦੇ ਘਰ ਘਰੇਲੂ ਕੰਮ ਕਰਦੀ ਸੀ। ਰੁਸਤਮ ਉਸ ਦੇ ਨਾਲ ਘਰ ਵਿਚ ਜਾਂਦਾ ਸੀ ਜਿਸ ਨੂੰ ਵੀ ਘਰ ਬਾਰੇ ਜਾਣਕਾਰੀ ਸੀ। ਕਥਿਤ ਦੋਸ਼ੀ ਪਰਿਵਾਰ ਨੂੰ ਵਿਆਹ ਵਿੱਚ ਛੱਡ ਕੇ ਵਾਪਸ ਈਕੋ ਸਿਟੀ ਆ ਗਿਆ ਸੀ, ਜਿਥੇ ਰੁਸਤਮ ਪਹਿਲਾਂ ਹੀ ਮੌਜੂਦ ਸੀ। ਕਰੀਬ 20 ਲੱਖ ਰੁਪਏ ਚੋਰੀ ਕਰ ਲਏ ਤੇ ਇਸ ਰਕਮ ਵਿਚੋਂ ਇਕ ਲਖ ਰੁਪਏ ਰੁਸਤਮ ਨੂੰ ਦਿਤੇ ਤੇ ਬਾਕੀ ਬਚਦੀ ਰਕਮ ਕਥਿਤ ਦੋਸ਼ੀ ਡਰਾਇਵਰ ਗੁਰਦੀਪ ਸਿੰਘ ਨੇ ਆਪਣੇ ਪਾਸ ਲੁਕੋ ਕੇ ਬਰੀਜਾ ਕਾਰ ਲੈ ਕੇ ਖਰੜ ਚਲਾ ਗਿਆ ਸੀ ਅਤੇ ਅਜੇ ਕੁਮਾਰ ਦੀ ਪਤਨੀ ਤੇ ਨੂੰਹ ਨੂੰ ਲੈ ਕੇ ਵਾਪਸ ਆ ਗਿਆ। ਤਫਤੀਸ਼ ਦੌਰਾਨ ਗੁਰਦੀਪ ਸਿੰਘ ਪਾਸੋਂ ਕਰੀਬ 18 ਲੱਖ ਰੁਪਏ ਕੈਸ ਪੁਲਿਸ ਨੇ ਇਸ ਦੇ ਡੰਗਰਾਂ ਵਾਲੇ ਘਰ ਤੋਂ ਬਰਾਮਦ ਕੀਤਾ ਹੈ। ਮੁਕੱਦਮਾ ਵਿਚ ਦੋਸੀ ਦੀ ਪੁੱਛਗਿਛ ਅਤੇ ਕੈਸ ਬਰਾਮਦ ਹੋਣ ਕਾਰਨ ਜੁਰਮ 381, 411, 34 ਆਈ.ਪੀ.ਸੀ ਦਾ ਵਾਧਾ ਕਰਦਿਆਂ ਰੁਸਤਮ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਨੂੰ ਗ੍ਰਿਫਤਾਰ ਕਰਕੇ ਗੁਰਦੀਪ ਕੋਲੋਂ 18 ਲੱਖ ਰੁਪਏ ਤੇ ਨਬਾਲਿਗ ਰੁਸਤਮ ਕੋਲੋਂ ਕਰੀਬ 63 ਹਜਾਰ ਰੁਪਏ ਬਰਾਮਦ ਕੀਤੇ ਗਏ, ਬਾਕੀ ਰਕਮ ਰੁਸਤਮ ਤੇ ਗੁਰਦੀਪ ਨੇ ਮਿਲ ਕੇ ਖਰਚ ਕਰ ਲਈ ਹੈ। ਕਥਿਤ ਦੋਸ਼ੀ ਗੁਰਦੀਪ ਸਿੰਘ ਦਾ 10 ਅਪ੍ਰੈਲ ਤਕ ਪੁਲਿਸ ਰਿਮਾਂਡ ਹੈ ਜਦੋਂ ਕਿ ਰੁਸਤਮ ਨੂੰ ਨਾਬਾਲਗ ਹੋਣ ਕਾਰਨ ਪ੍ਰਿੰਸੀਪਲ ਜਜ ਜੇ ਜੇ ਬੋਰਡ ਮੋਹਾਲੀ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਐਸ ਐਚ ਓ ਅਨੁਸਾਰ ਕਥਿਤ ਦੋਸ਼ੀਆਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here