ਕੁਰਾਲੀ 2ਅਪਰੈਲ( ਮਾਰਸ਼ਲ ਨਿਊਜ਼)ਸਾਡੇ ਦੇਸ਼ ਵਿੱਚ ਕੇਂਦਰ ਦੀ ਮੋਦੀ ਸਰਕਾਰ ਕਾਨੂੰਨ ਨੂੰ ਛਿੱਕੇ ਟੰਗ ਕੇ ਮਨਮਾਨੀਆ ਕਰ ਰਹੀ ਹੈ ਭਾਰਤ ਵਿਚ ਲੋਕਤੰਤਰ ਖਤਰੇ ਵਿੱਚ ਹੈ ਇਹਨਾ ਸ਼ਬਦਾ ਦਾ ਪ੍ਰਗਟਾਵਾ ਹਰਦੀਪ ਸਿੰਘ ਕਿੰਗਰਾ ਬੁਲਾਰਾ ਕਾਂਗਰਸ ਪਾਰਟੀ ਅਤੇ ਵਿਜੇ ਸ਼ਰਮਾ ਟਿੰਕੂ ਇੰਚਾਰਜ ਵਿਧਾਨ ਸਭਾ ਹਲਕਾ ਖਰੜ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਸਾਡੇ ਦੇਸ਼ ਨੂੰ ਬਰਬਾਦ ਕਰ ਕੇ ਭਾਰਤੀਆ ਸਵਿਧਾਨ ਦੀ ਧੱਜੀਆ ਉਡਾ ਰਹੀ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਮੈਂਬਰਸ਼ਿਪ ਰੱਦ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਬਹੁਤ ਮਾੜਾ ਵਤੀਰਾ ਕੀਤਾ ਹੈ ਜਿਸ ਨੂੰ ਅਸੀ ਬਰਦਾਸ਼ਤ ਨਹੀ ਕਰਾਂਗੇ ਜਿਹੜਾ ਵੀ ਵਿਅਕਤੀ ਭਾਜਪਾ ਨੂੰ ਸਵਾਲ ਕਰਦਾ ਹੈ ਭਾਜਪਾ ਉਸਨੂੰ ਸੋਚੀ ਸਮਝੀ ਸਾਜਿਸ਼ ਨਾਲ ਸੰਵਿਧਾਨਕ ਸੰਸਥਾਵਾ ਦਾ ਗਲਤ ਇਸਤੇਮਾਲ ਕਰਕੇ ਸੱਚ ਬੋਲਣ ਵਾਲੇ ਦੀ ਅਵਾਜ ਨੂੰ ਦਬਾਉਣਾ ਚਾਹੁੰਦੀ ਹੈ ਉਪਰੋਕਤ ਆਗੂਆ ਨੇ ਕਿਹਾ ਜਦੋ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਆਪਣੀਆ ਮਨਮਾਨੀਆ ਕਰ ਕੇ ਭਾਰਤ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਉਨ੍ਹਾ ਕਿਹਾ ਅੱਜ ਸਾਰੇ ਦੇਸ਼ ਵਿੱਚ ਕੇਂਦਰ ਸਰਕਾਰ ਖਿਲਾਫ ਰੋਸ ਵਜੋ ਸਾਰੇ ਹਲਕਿਆ ਵਿੱਚ ਪ੍ਰੈੱਸ ਕਾਨਫਰੰਸਾ ਰਾਹੀ ਸਾਰੀ ਘਟਨਾਕ੍ਰਮ ਦੀ ਸੱਚਾਈ ਲੋਕਾ ਸਾਹਮਣੇ ਲਿਆਈ ਜਾ ਰਹੀ ਹੈ ਜੇਕਰ ਕੇਂਦਰ ਸਰਕਾਰ ਨੇ ਇਸ ਮਸਲੇ ਦਾ ਹੱਲ ਕਰਵਾਉਣ ਲਈ ਕੋਈ ਠੋਸ ਕਦਮ ਨਾ ਚੁੱਕਿਆ ਤਾ ਕੁਲ ਹਿੰਦ ਕਾਂਗਰਸ ਪਾਰਟੀ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰੇਗੀ ਇਸ ਮੋਕੇ ਹੋਰਨਾ ਤੋ ਇਲਾਵਾ ਕਮਲਜੀਤ ਸਿੰਘ ਚਾਵਲਾ ਸਾਬਕਾ ਉਪ ਚੇਅਰਮੈਨ ਗਓ ਸੇਵਾ ਕਮਿਸ਼ਨ , ਅਜੀਤ ਸਿੰਘ ਭੜੋਜੀਆ ਬਲਾਕ ਕਾਂਗਰਸ ਪ੍ਰਧਾਨ ਖਰੜ, ਗੁਰਿੰਦਰ ਸਿੰਘ ਬੈਦਵਾਣ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਖਰੜ ,ਸਵਰਨਜੀਤ ਕੌਰ ਮਹਿਲਾ ਕਾਂਗਰਸ ਪ੍ਰਧਾਨ ਜਿਲ੍ਹਾ ਮੋਹਾਲੀ, ਹੰਸਰਾਜ ਸਿੰਘ ਬੂਥਗੜ ਚੇਅਰਮੈਨ ਐੱਸ ਸੀ ਵਿੰਗ ਜਿਲ੍ਹਾ ਮੋਹਾਲੀ , ਹੇਮਰਾਜ ਵਰਮਾ ਵਾਈਸ ਚੇਅਰਮੈਨ ਓ ਬੀ ਸੀ,ਮਦਨ ਸਿੰਘ ਸਰਪੰਚ ਮਾਣਕਪੁਰ ਸਰੀਫ,ਨਵੀਨ ਬੰਸ਼ਲ ਖਿਜਰਾਬਾਦ, ਨੰਦੀਪਾਲ ਬੰਸ਼ਲ, ਰਾਹੁਲ ਕਾਲੀਆ , ਪਵਨ ਸਿਗਲਾ, ਭੂਸ਼ਣ ਵਰਮਾ ਕੁਰਾਲੀ, ਰਵਿੰਦਰ ਸਿੰਘ, ਪਿਆਰਾ ਸਿੰਘ, ਹਰਦੀਪ ਸਿੰਘ, ਸ਼ਸ਼ੀ ਮਸੀਹ, ਸ਼ਸ਼ੀ ਕਰਵਲ,ਰਾਜਿੰਦਰ ਕੌਰ, ਰਜਨੀ ਮਸ਼ੀਹ , ਕੁਲਦੀਪ ਸਿੰਘ ਓਇੰਦ ਪੀਏ ਟੂ ਵਿਜੈ ਸ਼ਰਮਾ ਟਿੰਕੂ ਆਦਿ ਹਾਜ਼ਰ ਸਨ

LEAVE A REPLY

Please enter your comment!
Please enter your name here