ਲੇਖਕ ਅਜ਼ਾਦ ਵਿਸ਼ਮਾਦ ਦਾ ਨਾਂਗੋਲੀ ਤੇ ਰਿਵਿਊ
ਚੰਡੀਗੜ੍ਹ 19 ਮਾਰਚ (ਮਾਰਸ਼ਲ ਨਿਊਜ਼) ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਸਰੂਪ ਸਿਆਲਵੀ ਦਾਕਹਾਣੀ ਸੰਗ੍ਰਹਿ ” ਨਾਂਗੇਲੀ ” ਅਣਖੀ ਤੇ ਬਹਾਦਰ ਇਸਤਰੀ ਨਾਂਗੇਲੀ ਨੂੰ ਸਮਰਪਿਤ ਹੈ ਜਿਸ ਨੇ ਛਾਤੀਆਂ ਢਕਣ ਦੇ ਟੈਕਸ ਵਜੋਂ ਆਪਣੀ ਛਾਤੀ ਕੱਟ ਕੇ ਦੇ ਦਿੱਤੀ ਸੀ।
ਇਸ ਕਹਾਣੀ ਸੰਗ੍ਰਹਿ ਦੀਆਂ 13 ਕਹਾਣੀਆਂ ਵਿੱਚ Sarup Sialvi ਜੀ ਨੇ ਵਰਣ-ਵਿਵਸਥਾ ਤੇ ਚੋਟ ਕਰਦੀਆਂ, ਮਾਨਸਿਕ ਦਵੰਧ ਚਿਤਰਦੀਆਂ ਤੇ ਥੋੜ੍ਹੇ ਸ਼ਬਦਾਂ ਵਿਚ ਵੱਡੀ ਗੱਲ ਕਹਿੰਦੀਆਂ ਕੁਝ ਮਿੰਨੀ ਕਹਾਣੀਆਂ ਨੂੰ ਵੀ ਥਾਂ ਦਿੱਤੀ ਹੈ।
ਕਹਾਣੀਕਾਰ ਨੇ ਵਰਤਮਾਨ, ਇਤਿਹਾਸ ਤੇ ਮਿਥਿਹਾਸ ਨੂੰ ਨਾਲ਼ੋਂ-ਨਾਲ਼ ਲੈ ਕੇ ਚੱਲਣ ਵਾਲੇ ਆਪਣੇ ਨਿਵੇਕਲੇ ਅੰਦਾਜ਼ ਨੂੰ ਬਰਕਰਾਰ ਰੱਖਿਆ ਹੈ। ਕਹਾਣੀ “ਮੈਂ ਸਤਲੁਜ ਬੋਲਦਾ ਹਾਂ” ਦੁਆਰਾ ਸਤਲੁਜ ਅਤੇ ਰੋਪੜ ਦੇ ਇਤਿਹਾਸ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਗਈ ਹੈ।
ਕਹਾਣੀ ” ਅੰਬੇਡਕਰੀ ” ਦੇ ਕਲਾਈਮੈਕਸ ਵਿੱਚ ਮੁੱਖ ਪਾਤਰ ਦੀ ਸ਼ਮੂਲੀਅਤ ਦੀ ਘਾਟ ਮਹਿਸੂਸ ਹੋਈ। ਕਹਾਣੀ ” ਮੁਕੱਦਮਾ – ਖ਼ੂਨ ਰਿਸਣ ਵਾਲ਼ਾ ਜ਼ਖ਼ਮ ” ਲੇਖਕ ਦੇ ਹੱਡੀਂ ਹੰਢਾਏ ਦਰਦ ਨੂੰ ਬਾਖੂਬੀ ਬਿਆਨ ਕਰਦੀ ਹੈ।
ਕਿਤਾਬ ਦਾ ਮੁੱਖ ਬੰਦ ਤੇ ਅੰਤ ਵਿੱਚ ਦਿੱਤੇ ਉਤਰ ਕਥਨ ਕਹਾਣੀਆਂ ਦੇ ਕੇਂਦਰੀ ਭਾਵ ਵੱਲ ਇਸ਼ਾਰਾ ਕਰਦੇ ਤੇ ਪਾਠਕਾਂ ਦੇ ਪ੍ਰਤੀਕਰਮ ਦਰਸਾਉਂਦੇ ਹਨ। ਕਹਾਣੀਕਾਰ ਸਰੂਪ ਸਿਆਲਵੀ ਜੀ ਦੀ ਖੋਜ ਭਰਪੂਰ ਮਿਹਨਤ, ਲਗਨ ਨੂੰ ਸਲਾਮ ਤੇ ਇਸ ਪੁਸਤਕ ਦੀ ਬਹੁਤ ਵਧਾਈ ਹੋਵੇ ਜੀ।
✍️ ਆਜ਼ਾਦ ਵਿਸਮਾਦ








