ਫੋਟੋ: ਕਰਾਟੇ ਮੁਕਾਬਲਿਆਂ ਦੇ 50 ਕਿਲੋਗ੍ਰਾਮ ਭਾਰ ਵਰਗ ਦਾ ਫਾਈਨਲ ਖੇਡਣ ਵਾਲੀਆਂ ਖਿਡਾਰਨਾਂ ਪ੍ਰਬੰਧਕਾਂ ਨਾਲ।
ਕੁਰਾਲੀ,3 ਮਾਰਚ (ਮਾਰਸ਼ਲ ਨਿਊਜ਼)ਕੁਰਾਲੀ ਜ਼ੋਨ ਅਧੀਨ ਪੈਂਦੇ ਸਕੂਲਾਂ ਦੀਆਂ ਵਿਦਿਆਰਥਣਾਂ ਦੇ ਜ਼ੋਨ ਪੱਧਰੀ ਕਰਾਟੇ ਮੁਕਾਬਲੇ ਅੱਜ ਸਥਾਨਕ ਖਾਲਸਾ ਸਕੂਲ ਵਿਖੇ ਕਰਵਾਏ ਗਏ। ਇਸ ਮੁਕਾਬਲੇ ਦੇ 50 ਕਿਲੋਗ੍ਰਾਮ ਵਰਗ ਵਿੱਚ ਮੁੰਧੋਂ ਸੰਗਤੀਆਂ ਦੀ ਮਾਰਥਾ ਅਤੇ ਇਸ ਤੋਂ ਵੱਧ ਭਾਰ ਵਰਗ ਵਿੱਚ ਸਿਆਲਬਾ ਦੀ ਮਨੀਸ਼ਾ ਅੱਵਲ ਰਹੀਆਂ।
ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਕੀਮ ਤਹਿਤ ਕਰਵਾਏ ਗਏ ਇਨ੍ਹਾਂ ਕਰਾਟੇ ਮੁਕਾਬਲਿਆਂ ਦੇ 50 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਸਿਆਲਬਾ ਸਕੂਲ ਦੀ ਮਨੀਸ਼ਾ ਰਾਣੀ ਅੱਵਲ ਰਹੀ ਜਦਕਿ ਸਰਕਾਰੀ ਹਾਈ ਸਕੂਲ ਫਾਟਵਾਂ ਦੀ ਹਰਸਿਮਰਨਜੀਤ ਕੌਰ ਨੂੰ ਦੂਜਾ ਸਥਾਨ ਮਿਲਿਆ। 50 ਕਿਲੋਗ੍ਰਾਮ ਭਾਰ ਵਰਗ ਵਿੱਚ ਮੁੰਧੋਂ ਸੰਗਤੀਆਂ ਸਕੂਲ ਦੀ ਮਾਰਥਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਿਆਲਬਾ ਸਕੂਲ ਦੀ ਸਲੋਨੀ ਸ਼ਰਮਾ ਨੂੰ ਦੂਜਾ ਸਥਾਨ ਮਿਲਿਆ। 45 ਕਿਲੋਗ੍ਰਾਮ ਭਾਰ ਵਰਗ ਵਿੱਚ ਫਾਟਵਾਂ ਦੀ ਏਕਮਜੋਤ ਕੌਰ ਪਹਿਲੇ ਤੇ ਨੇਹਾ ਸਾਹਨੀ ਦੂਜੇ ਸਥਾਨ ‘ਤੇ ਰਹੀ ਜਦਕਿ 40 ਕਿਲੋਗ੍ਰਾਮ ਭਾਰ ਵਰਗ ਵਿੱਚ ਅੰਸ਼ੁ ਕੁਮਾਰੀ ਨੇ ਪਹਿਲਾ ਤੇ ਕੋਮਲਪ੍ਰੀਤ ਕੌਰ ਕੁੱਬਾਹੇੜੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਹਰਵਿੰਦਰ ਸਿੰਘ,ਅੰਕੁਰ ਖਰਵੰਦਾ ਆਦਿ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਖੇਡ ਅਧਿਆਪਕ ਤੇ ਹੋਰ ਪਤਵੰਤੇ ਹਾਜ਼ਰ ਸਨ।








