ਕੁਰਾਲੀ12 ਜਨਵਰੀ(ਰਣਜੀਤ ਸਿੰਘ ਕਾਕਾ) ਹਰ ਸਾਲ ਪੰਜਾਬੀ ਰੋਜ਼ਗਾਰ ਦੀ ਭਾਲ ਦੇ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਾ ਵਸੇ ਹਨ।ਜਿਥੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਤਰੱਕੀ ਕਰ ਆਪਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉੱਥੇ ਹੀ ਉਹਨਾਂ ਦੇ ਬੱਚੇ ਵੀ ਵਿਦਿਆ ਦੇ ਖੇਤਰ ਵਿੱਚ ਉੱਚ-ਪੱਧਰੀ ਵਿੱਦਿਆ ਪ੍ਰਾਪਤ ਕਰ ਆਪਣੇ ਮਾਂ ਕੁਲਵੀਰ ਕੌਰ ਪਿਤਾ ਅਰਵਿੰਦ ਸਿੰਘ ਗੋਗੀ ਦਾਦਾ ਸਵ ਮੁਖਤਿਆਰ ਸਿੰਘ ਦੀ ਪੋਤੀ ਨੇ ਪਿੰਡ ਅਤੇ ਪੰਜਾਬ ਦਾ ਨਾਮ ਰੁਸ਼ਨਾ ਰਹੇ ਹਨ। ਇਸੇ ਤਰ੍ਹਾਂ ਕੁਰਾਲੀ ਦੇ ਨਜ਼ਦੀਕ ਪੈਂਦੇ ਪਿੰਡ ਚਿੰਤਗੜ ਤੋਂ ਤਕਰੀਬਨ ਪੰਦਰਾਂ ਕੁ ਸਾਲ ਪਹਿਲਾਂ ਪਰਿਵਾਰ ਸਮੇਤ ਇਟਲੀ ਗਏ ਅਰਵਿੰਦਰ ਸਿੰਘ ਦੀ ਧੀ ਹਰਪ੍ਰੀਤ ਕੌਰ ਨੇ ਇਟਲੀ ਵਿਚ ਪੀ.ਐਚ.ਡੀ ਕਰ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਹੈ।ਇਸ ਸਬੰਧੀ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਅਰਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਉਹ ਆਪਣੇ ਪਰਵਾਰ ਸਮੇਤ ਰੋਜੀ ਚੰਗੇ ਭਵਿੱਖ ਦੀ ਕਾਮਨਾ ਲਈ ਅੱਜ ਤੋਂ 15 ਸਾਲ ਪਹਿਲਾਂ ਇਟਲੀ ਚਲੇ ਗਏ ਸਨ।ਉਥੇ ਹੀ ਮੇਰੀ ਧੀ ਹਰਪ੍ਰੀਤ ਕੌਰ ਨੇ ਇਥੇ ਹਾਈ ਸਕੂਲ ਵਿੱਚ ਆਪਣੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ।ਇਸ ਤੋਂ ਬਾਅਦ ਮੈਡੀਸਨਲ ਕੈਮਿਸਟਰੀ ਵਿੱਚ ਮਾਸਟਰ ਡੀਗਰੀ ਕੀਤੀ।ਇਸ ਤੋਂ ਬਾਅਦ ਉਹ ਫਰਾਂਸ ਦੇਸ਼ ਦੇ ਸਟ੍ਰਾਸਬਰਗ ਵਿੱਚ ਆਰਗੈਨਿਕ ਕੈਮਿਸਟਰੀ ਵਿੱਚ ਪੀ.ਐੱਚ.ਡੀ ਪੂਰੀ ਕੀਤੀ।ਹਰਪ੍ਰੀਤ ਕੌਰ ਨੇ ਧਰਤੀ ਤੇ ਜੀਵਨ ਕਿਵੇਂ ਹੋਂਦ ਵਿੱਚ ਆਇਆ ਵਿਸ਼ੇ ਤੇ ਆਪਣੀ ਪੀ ਐਚ ਡੀ ਕੀਤੀ। ਅਰਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਉਹਨਾਂ ਦੀ ਧੀ ਨੇ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਚੁੱਕਣ ਲਈ ਨੌਕਰੀ ਵੀ ਕੀਤੀ ਹੈ। ਕਿਉਂਕਿ ਸ਼ੁਰੂ-ਸ਼ੁਰੂ ਵਿਚ ਉਨ੍ਹਾਂ ਨੂੰ ਕਾਫੀ ਵਿੱਤੀ ਤਕਲੀਫਾਂ ਵਿਚੋਂ ਗੁਜ਼ਰਨਾ ਪਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਧੀ ਹਰਪ੍ਰੀਤ ਕੌਰ ਦੀ ਇਸ ਪ੍ਰਾਪਤੀ ਨਾਲ ਕੇਵਲ ਉਨ੍ਹਾਂ ਦਾ ਹੀ ਨਹੀਂ ਸਗੋਂ ਉਨ੍ਹਾਂ ਦੇ ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਹੋਇਆ ਹੈ ਇਸ ਲਈ ਉਹ ਪਰਮਾਤਮਾ ਦਾ ਬੇਹੱਦ ਸ਼ੁਕਰ ਗੁਜ਼ਾਰ ਹਨ।








