ਪਹਿਲਾ ਪੰਜਾਬ ਵਿੱਚੋ ਜਿੱਤਿਆ ਸੀ ਪਹਿਲਾ ਇਨਾਮ
ਨਵੀਂ ਦਿੱਲੀ29 ਦਸੰਬਰ( ਮਾਰਸ਼ਲ ਨਿਊਜ਼)ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਖਾਟੁ ਸ਼ਿਆਮ ਸਟੇਡੀਅਮ ਦਿੱਲ੍ਹੀ ਵਿਖੇ ਦੋ ਰੋਜਾ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਪੂਰੇ ਦੇਸ ਭਰ ਦੇ 20 ਰਾਜਾ ਦੇ 600 ਦੇ ਕਰੀਬ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਉਮਰ ਵਰਗ ਵਿਚ ਆਪਣੀ ਕਲਾ ਦੇ ਜੌਹਰ ਵਿਖਾਏ ਜਿਸ ਵਿੱਚ ਪੰਜਾਬ ਰਾਜ ਵੱਲੋਂ ਅੰਤਰ 14 ਸਾਲ ਉਮਰ ਵਰਗ ਵਿੱਚ ਖੇਡਦੇ ਹੋਏ ਕੁਰਾਲੀ ਦੀ ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ਗਤਕਾ ਅਕੈਡਮੀ ਦੇ ਖਿਡਾਰੀ ਦਿਲਜੀਤ ਸਿੰਘ ਨੇ 20 ਰਾਜਾ ਦੇ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ ਇਨਾਮ ਵੰਡ ਸਮਾਰੋਹ ਮੌਕੇ ਦਿਲਜੀਤ ਸਿੰਘ ਨੂੰ ਵਧੀਆ ਕਾਰਗੁਜ਼ਾਰੀ ਦਿਖਾਉਣ ਉਪਰੰਤ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ,ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਰਜਿੰਦਰ ਸਿੰਘ ਸੋਹਲ,ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਵੱਲੋ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਗੱਲਬਾਤ ਦੌਰਾਨ ਖਾਲਸਾ ਅਕਾਲ ਪੁਰਖ ਕੀ ਫੌਜ ਗਤਕਾ ਅਕੈਡਮੀ ਕੁਰਾਲੀ ਦੇ ਚੇਅਰਪਰਸਨ ਗਿਆਨੀ ਸੀਤਲ ਸਿੰਘ ਜੀ ਨੇ ਦੱਸਿਆ ਕਿ ਬੱਚਿਆਂ ਦੀ ਸਖਤ ਮਿਹਨਤ ਦਾ ਨਤੀਜਾ ਹੈ ਉਨ੍ਹਾਂ ਨੂੰ ਜਿੱਤ ਵੱਲ ਲੈ ਕੇ ਗਿਆ ਹੈ ,

ਗੋਲਡ ਮੈਡਲ ਵਿਜੇਤਾ ਖਿਡਾਰੀ ਦਿਲਜੀਤ ਸਿੰਘ ਨੇ ਆਪਣੀ ਸਫਲਤਾ ਪਿੱਛੇ ਉਸਤਾਦ ਰਾਜਵੀਰ ਸਿੰਘ ਅਤੇ ਹਰਮਨਜੋਤ ਸਿੰਘ ਅਤੇ ਮਾਤਾ ਪਰਵਿੰਦਰ ਕੌਰ ਦੁਆਰਾ ਕਰਵਾਈ ਸਖਤ ਮਿਹਨਤ ਨੂੰ ਹੀ ਮੰਨਿਆ ਕੁਰਾਲੀ ਪਹੁੰਚਣ ਉੱਤੇ ਗਤਕਾ ਅਕੈਡਮੀ ਕੁਰਾਲੀ ਦੇ ਸਾਰੇ ਮੈਂਬਰਾਂ ਅਤੇ ਖਿਡਾਰੀਆਂ ਨੇ ਦਿਲਜੀਤ ਸਿੰਘ ਨੂੰ ਮੁਬਾਰਕਾਂ ਦਿੱਤੀਆਂ ਇਸ ਮੌਕੇ ਗਤਕਾ ਅਕੈਡਮੀ ਕੁਰਾਲੀ ਦੇ ਪ੍ਰਧਾਨ ਜਗਦੀਸ਼ ਸਿੰਘ, ਰਘਬੀਰ ਸਿੰਘ, ਪਰਮਿੰਦਰ ਕੌਰ,ਤਲਵਿਦਰ ਸਿੰਘ,ਵਿਕਾਸ,ਜਗਦੀਪ ਸਿੰਘ,ਜਪਜੀਤ ਸਿੰਘ, ਕੁਲਵਿੰਦਰ ਸਿੰਘ,ਮਨਪ੍ਰੀਤ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here