:ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾਦਲ ਨੂੰ ਘਾੜ ਇਲਾਕੇ ਦੇ ਆਗੂ ਸਨਮਾਨਿਤ ਕਰਦੇ ਹੋਏ
ਰੂਪਨਗਰ20 ਨਵੰਬਰ ਰਣਜੀਤ ਸਿੰਘ ਕਾਕਾ)ਸਥਾਨ ਗੁਰਦੁਆਰਾਂ ਬੀਬੀ ਮੁਮਤਾਜ ਜੀ ਪਿੰਡ ਬੜੀ ਵਿਖੇ ਜਥੇਦਾਰ ਫੂਲਾ ਸਿੰਘ ਅਕਾਲੀ ਜੀ ਦੇ 200 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਬੀਬੀ ਮੁਮਤਾਜ ਜੀ ਦੀ ਯਾਦ ਵਿਚ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਪੰਥ ਦੇ ਪ੍ਰਸਿੱਧ ਰਾਗੀ ਸਿੰਘ ਭਾਈ ਰੁਪਿੰਦਰ ਸਿੰਘ ਪੁਰਖਾਲੀ,ਭਾਈ ਅੰਮ੍ਰਿਤਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ,ਢਾਡੀ ਜਥਾ ਓਕਾਂਰ ਸਿੰਘ ਕੱਕੜਾ ਵਾਲੇ,ਭਾਈ ਮਨਿੰਦਰ ਸਿੰਘ ਪੰਜੋਲਾ ਦੇ ਜਥਿਆ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਅਕਾਲੀ 96 ਵੇਂ ਕਰੌੜੀ ਪੰਥ ਅਕਾਲੀ ਬੁੱਢ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਕਿਹਾਕਿ ਅੱਜ ਦੇ ਮਹਾਨ ਦਿਹਾੜੇ ‘ਤੇ ਬੀਬੀ ਮੁਮਤਾਜ ਜੀ ਦੇ ਸਥਾਨ ਤੇ ਵੱਡੀ ਗਿਣਤੀ ਪਹੁੰਚੀਆ ਸੰਗਤਾਂ ਵਧਾਈ ਦੀਆ ਪਾਤਰ ਹਨ ਕਿ ਉਨ੍ਹਾਂ ਦੇ ਸਹਿਯੋਗ ਨਾਲ ਅੱਜ ਸਥਾਨ ਤੇ ਰੌਣਕਾ ਲੱਗੀਆ ਹੋਈਆ ਹਨ। ਉਨ੍ਹਾਂ ਕਿਹਾਕਿ ਅੱਜ ਹਰੇਕ ਪਾਸੇ ਨਸ਼ੇ ਦਾ ਬੋਲਬਾਲਾ ਹੈ ,ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਕਿ ਉਹ ਅੰਮ੍ਰਿਤ ਛਕ ਕੇ ਗੁਰੂ ਦੇ ਲੜ੍ਹ ਲੱਗਣ ਤਾਂ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਅਲਾਮਤਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਥਾਨ ਤੇ ਆਉਣ ਵਾਲੇ ਸਮੇਂ ਵਿਚ ਧਾਰਮਿਕ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਭਾਈ ਬਚਿੱਤਰ ਸਿੰਘ ਗੰਭੀਰ ਜ਼ਖਮੀ ਹਾਲਤ ਵਿੱਚ ਨਿਹੰਗ ਖਾਨ ਦੀ ਹਵੇਲੀ ਵਿੱਚ ਆਪਣਾ ਇਲਾਜ ਕਰਵਾ ਰਹੇ ਸਨ ਤਾਂ ਮੁਗਲ ਫੌਜਾਂ
ਰੂਪਨਗਰ:20 ਨਵੰਬਰ(ਰਣਜੀਤ ਸਿੰਘ ਕਾਕਾ)ਤਪ ਸਥਾਨ ਗੁਰਦੁਆਰਾਂ ਬੀਬੀ ਮੁਮਤਾਜ ਜੀ ਪਿੰਡ ਬੜੀ ਵਿਖੇ ਜਥੇਦਾਰ ਫੂਲਾ ਸਿੰਘ ਅਕਾਲੀ ਜੀ ਦੇ 200 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਬੀਬੀ ਮੁਮਤਾਜ ਜੀ ਦੀ ਯਾਦ ਵਿਚ ਮਹਾਨ ਗੁਰਮਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਪੰਥ ਦੇ ਪ੍ਰਸਿੱਧ ਰਾਗੀ ਸਿੰਘ ਭਾਈ ਰੁਪਿੰਦਰ ਸਿੰਘ ਪੁਰਖਾਲੀ,ਭਾਈ ਅੰਮ੍ਰਿਤਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ,ਢਾਡੀ ਜਥਾ ਓਕਾਂਰ ਸਿੰਘ ਕੱਕੜਾ ਵਾਲੇ,ਭਾਈ ਮਨਿੰਦਰ ਸਿੰਘ ਪੰਜੋਲਾ ਦੇ ਜਥਿਆ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਅਕਾਲੀ 96 ਵੇਂ ਕਰੌੜੀ ਪੰਥ ਅਕਾਲੀ ਬੁੱਢ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਕਿਹਾਕਿ ਅੱਜ ਦੇ ਮਹਾਨ ਦਿਹਾੜੇ ‘ਤੇ ਬੀਬੀ ਮੁਮਤਾਜ ਜੀ ਦੇ ਸਥਾਨ ਤੇ ਵੱਡੀ ਗਿਣਤੀ ਪਹੁੰਚੀਆ ਸੰਗਤਾਂ ਵਧਾਈ ਦੀਆ ਪਾਤਰ ਹਨ ਕਿ ਉਨ੍ਹਾਂ ਦੇ ਸਹਿਯੋਗ ਨਾਲ ਅੱਜ ਸਥਾਨ ਤੇ ਰੌਣਕਾ ਲੱਗੀਆ ਹੋਈਆ ਹਨ। ਉਨ੍ਹਾਂ ਕਿਹਾਕਿ ਅੱਜ ਹਰੇਕ ਪਾਸੇ ਨਸ਼ੇ ਦਾ ਬੋਲਬਾਲਾ ਹੈ ,ਨੌਜਵਾਨ ਪੀੜ੍ਹੀ ਨੂੰ ਅਪੀਲ ਹੈ ਕਿ ਉਹ ਅੰਮ੍ਰਿਤ ਛਕ ਕੇ ਗੁਰੂ ਦੇ ਲੜ੍ਹ ਲੱਗਣ ਤਾਂ ਕਿ ਸਮਾਜ ਵਿਚ ਫੈਲੀਆਂ ਸਮਾਜਿਕ ਅਲਾਮਤਾਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸਥਾਨ ਤੇ ਆਉਣ ਵਾਲੇ ਸਮੇਂ ਵਿਚ ਧਾਰਮਿਕ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ। ਨਿਹੰਗ ਮੁੱਖੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਭਾਈ ਬਚਿੱਤਰ ਸਿੰਘ ਗੰਭੀਰ ਜ਼ਖਮੀ ਹਾਲਤ ਵਿੱਚ ਨਿਹੰਗ ਖਾਨ ਦੀ ਹਵੇਲੀ ਵਿੱਚ ਆਪਣਾ ਇਲਾਜ ਕਰਵਾ ਰਹੇ ਸਨ ਤਾਂ ਮੁਗਲ ਫੌਜਾਂ ਵੱਲੋਂ ਕੀਤੀ ਅਚਾਨਕ ਛਾਪੇਮਾਰੀ ਦੌਰਾਨ ਪਠਾਣ ਨਿਹੰਗ ਖਾਨ ਨੇ ਭਾਈ ਬਚਿੱਤਰ ਸਿੰਘ ਵਾਲੇ ਕਮਰੇ ਦੀ ਤਲਾਸ਼ੀ ਲੈਣ ਤੋਂ ਇਹ ਕਹਿ ਕੇ ਰੋਕ ਦਿੱਤਾ ਸੀ ਕਿ ਇਸ ਕਮਰੇ ਵਿੱਚ ਉਨ੍ਹਾਂ ਦੀ ਬੇਟੀ ਅਤੇ ਦਾਮਾਦ ਆਰਾਮ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਮੁਮਤਾਜ਼ ਨੇ ਵੀ ਛਾਪੇਮਾਰੀ ਕਰਨ ਆਏ ਅਧਿਕਾਰੀਆਂ ਦੇ ਪੁੱਛੇ ਜਾਣ ਤੇ ਆਪਣੇ ਪਿਤਾ ਵੱਲੋਂ ਕਹੀ ਗੱਲ ਦੀ ਹਾਮੀ ਭਰੀ ਸੀ।ਇਸ ਉਪਰੰਤ ਭਾਈ ਬਚਿੱਤਰ ਸਿੰਘ ਦੀ ਮੌਤ ਹੋ ਗਈ ਸੀ ਅਤੇ ਬੀਬੀ ਮੁਮਤਾਜ਼ ਨੇ ਸ਼ਾਦੀ ਨਾ ਕਰਵਾਉਣ ਦਾ ਫੈਸਲਾ ਲੈਂਦਿਆਂ ਹੋਇਆਂ ਜ਼ਿੰਦਗੀ ਦਾ ਕਾਫੀ ਸਮਾਂ ਤਪ ਅਸਥਾਨ ਪਿੰਡ ਬੜੀ ਵਿਖੇ ਗੁਜ਼ਾਰਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਸੰਗਤ ਦੇ ਸਹਿਯੋਗ ਨਾਲ ਨਿਹੰਗ ਖਾਨ ਦੇ ਕਿਲ੍ਹੇ ਦੀ ਕਾਰ ਸੇਵਾ ਕਰਵਾਏਗੀ ਤੇ ਇੱਥੇ ਮੁੜ ਤੋਂ ਸੁੰਦਰ ਹਵੇਲੀ ਉਸਾਰੀ ਜਾਵੇਗੀ। ਇਸ ਮੌਕੇ ਤੇ ਬਾਬਾ ਬਲਬੀਰ ਸਿੰਘ ਨੂੰ ਘਾੜ ਇਲਾਕੇ ਦੇ ਆਗੂਆਂ ਵੱਲੋਂ ਸਨਮਾਨਿਤ ਕੀਤਾ ਗਿਆ। ਗੁਰੂਦੁਆਰਾ ਸਾਹਿਬ ਬੀਬੀ ਮੁਮਤਾਜ਼ ਜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਸਮਾਗਮ ਦੌਰਾਨ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਸੁਖਦੇਵ ਸਿੰਘ ,ਬਾਬਾ ਨਾਗਰ ਸਿੰਘ ਜੀ ਹਰੀਆ ਵੇਲਾ ਵਾਲੇ,ਬਾਬ ਮਨਮੋਹਣ ਸਿੰਘ ਜੀ ਵਾਰਨੇ ਵਾਲਿਆ, ਬਾਬਾ ਜੱਸਾ ਸਿੰਘ ਪੀਏ ਬੁੱਢਾ ਦਲ,ਬਾਬਾ ਮਲੂਕ ਸਿੰਘ ਲਾਡੀ,ਬਾਬਾ ਅਮਰਜੀਤ ਸਿੰਘ ਸ਼੍ਰੀ ਚਮਕੌਰ ਸਾਹਿਬ, ਬਾਬਾ ਕਰਮ ਸਿੰਘ ਜੀਰਕਪੁਰ ਵਾਲੇ ਆਦਿ ਨੇ ਹਾਜਰੀ ਭਰੀ। ਇਸ ਮੌਕੇ ਤੇ ਸਟੇਜ਼ ਸਕੱਤਰ ਦੀ ਭੂਮਿਕਾਂ ਗਿਆਨੀ ਸੁਖਵੰਤ ਸਿੰਘ ਕਨੈਡਾ ਵਾਲਿਆ ਨੇ ਬਾਖੂਬੀ ਨਿਭਾਈ।ਇਸ ਮੌਕੇ ਤੇ ਬਾਬਾ ਮੁੱਖਤਿਆਰ ਸਿੰਘ,ਕੁਲਵਿੰਦਰ ਸਿੰਘ ਕਾਲਾ,ਬਾਬਾ ਬਲਕਾਰ ਸਿੰਘ,ਸੁਖਵਿੰਦਰ ਸਿੰਘ ਗਿੱਲ,ਅਜਮੇਰ ਸਿੰਘ ਕੋਟਲਾ ਨਿਹੰਗ ,ਕੈਪਟਨ ਮੁਲਤਾਨ ਸਿੰਘ ਬੜੀ,ਭਾਗ ਸਿੰਘ ਬੜੀ,ਬਿੱਟੂ ਬਾਜਵਾ,ਗੁਰਜੰਟ ਸਿੰਘ,ਰਣਜੀਤ ਸਿੰਘ,ਮਨਜੀਤ ਸਿੰਘ ਆਦਿ ਹਾਜਰ ਸਨ।








