ਕੁਰਾਲੀ 20ਨਵੰਬਰ ਰਣਜੀਤ ਸਿੰਘ) ਆਲ ਇੰਡੀਆ ਕਾਂਗਰਸ ਕਮੇਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨ ਦੀ ਨਿਯੁਕਤੀ ਕੀਤੀ ਹੈ। ਜਿਸ ਵਿਚ ਰੂਪਨਗਰ ਜ਼ਿਲ੍ਹਾ ਕਾਂਗਰਸ ਕਮੇਟੀ ਵਿਚ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਪੀਆਰਟੀਸੀ ਦੇ ਚੇਅਰਮੈਨ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਚੈੜੀਆਂ ਜੱਟ ਮਹਾ ਸਭਾ ਦੇ ਜਨਰਲ ਸਕੱਤਰ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਸੁਖਵਿੰਦਰ ਸਿੰਘ ਵਿਸਕੀ, ਕੌਂਸਲਰ ਪੋਮੀ ਸੋਨੀ, ਕੌਂਸਲਰ ਕਿਰਨ ਸੋਨੀ, ਕੌਂਸਲਰ ਅਸ਼ੋਕ ਵਾਹੀ, ਸ਼ਿਵ ਦਿਆਲ ਚੌਹਾਨ, ਡਾ. ਗੁਰਵਿੰਦਰ ਪਾਲ ਬਿੱਲਾ , ਗੁਰਚਰਨ ਸਿੰਘ ਠੋਣਾ, ਯੂਥ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਸੁਖਵਿੰਦਰ ਸਿੰਘ ਬਿੰਦਰੱਖ, ਲਖਵੰਤ ਸਿੰਘ ਹਿਰਦਾਪੁਰ, ਸਰਪੰਚ ਹਰਪ੍ਰੀਤ ਸਿੰਘ ਹਿਰਦਾਪੁਰ, ਰਵਿੰਦਰ ਸਿੰਘ ਭੱਟੀ ਹਿਰਦਾਪੁਰ,ਦੀਪਕ ਪੁਰਖਾਲੀ, ਸੇਵਾ ਸਿੰਘ ਬਬਾਨੀ,ਮਾਨ ਸਿੰਘ ਬਿੰਦਰੱਖ, ਸੁਰਮੁਖ ਸਿੰਘ ਬਬਾਨੀ, ਕੁਲਵੰਤ ਸਿੰਘ ਪੰਜੋਲਾ, ਕਰਮਜੀਤ ਸਿੰਘ ਪੰਜੋਲੀ, ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।








