ਕੁਰਾਲੀ11 ਨਵੰਬਰ(ਰਣਜੀਤ ਸਿੰਘ ਕਾਕਾ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖ ਵੱਖ ਐਸਜੀਪੀਸੀ ਮੈਂਬਰ ਨਾਲ ਮੁਲਾਕਾਤ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਮੁਲਾਕਾਤ ਕਰਦੇ ਹੋਏ ਨਜ਼ਰ ਆਏ।ਇਸ ਦੇ ਚਲਦਿਆਂ ਹੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਗੱਲਬਾਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਜੰਮ ਕੇ ਸਰਕਾਰ ਉਤੇ ਵਰ੍ਹੇ। ੳਨ੍ਹਾਂ ਕਿਹਾ ਹੈ ਕਿ ਇਕ ਪਾਸੇ ਪੰਜਾਬ ਵਿੱਚ ਨਿੱਤ ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗੁਜਰਾਤ ਵਿੱਚ ਚੋਣ ਪ੍ਰਚਾਰ ਵਿੱਚ ਮਸਰੂਫ਼ ਹਨ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤਾਂ ਨੂੰ ਤੁਰੰਤ ਸੰਭਾਲਿਆ ਨਾ ਗਿਆ ਤਾਂ ਪੰਜਾਬ ਮੁੜ ਸੰਕਟ ਵਿਚ ਘਿਰ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਦੇ ਸਟੇਰਿੰਗ ਅਨਾੜੀਆਂ ਦੇ ਹੱਥਾ `ਚ ਹੈ ਤੇ ਐਕਸੀਡੈਂਟ ਕਦੇ ਵੀ ਹੋ ਸਕਦਾ1 ਉਨ੍ਹਾਂ ਕਿਹਾ ਕਿ ਸ਼ਾਮਲਾਤ ਜ਼ਮੀਨਾਂ ਤੇ ਕਾਬਜ਼ ਆਮ ਲੋਕਾਂ ਤੋਂ ਜ਼ਮੀਨਾਂ ਖੋਹ ਕੇ ਪੰਚਾਇਤਾ ਨੂੰ ਮਾਲਕ ਬਣਾਉਣ ਵਰਗੇ ਮਾਨ ਸਰਕਾਰ ਦੇ ਫੈਸਲੇ ਜਿਥੇ ਆਮ ਗਰੀਬ ਲੋਕਾਂ ਲਈ ਘਾਤਕ ਸਿੱਧ ਹੋ ਰਹੇ ਹਨ ਪਰ ਸ੍ਰੋਮਣੀ ਅਕਾਲੀ ਦਲ ਲੋਕਾਂ ਨਾਲ ਖੜਾ ਹੈ ਤੇ ਜਲਦ ਹੀ ਸੰਘਰਸ ਦੀ ਰੂਪ ‘ ਰੇਖਾ ਤਿਆਰ ਕੀਤੀ ਜਾਵੇਗੀ1 ਇਸ ਮੌਕੇ ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਅਗਜੈਕਟਿਵ ਮੈਂਬਰ sgpc ਅਜਮੇਰ ਸਿੰਘ ਖੇੜਾ ,ਮਨਜੀਤ ਸਿੰਘ ਮੂੰਧੋ ,ਸਾਹਿਬ ਸਿੰਘ ਬਡਾਲੀ, ਰਾਜਦੀਪ ਸਿੰਘ ਹੈਪੀ ਵਿਸ਼ੂ ਅਗਰਵਾਲ ਦਵਿੰਦਰ ਠਾਕੁਰ ਪਰਮਜੀਤ ਸਿੰਘ ਪੰਮੀ ਸਾਬਕਾ ਐਮਸੀ, ਗੋਲਡੀ ਅਕਾਲਗੜ ਸਰਬਜੀਤ ਸਿੰਘ ਕਾਦੀ ਮਾਜਰਾ ਸਮੇਤ ਬਹੁ ਗਿਣਤੀ ਵਿਚ ਅਕਾਲੀ ਦਲ ਦੇ ਅਹੁਦੇਦਾਰ ਵਰਕਰ ਤੇ ਇਲਾਕੇ ਦੇ ਪੰਚ ਸਰਪੰਚ ਹਾਜਰ ਸਨ








