ਨਵਾਂ ਗਾਓਂ 7 ਜੁਲਾਈ (ਰਣਜੀਤ ਸਿੰਘ ਕਾਕਾ)ਸਥਾਨਕ ਪੁਲਿਸ ਵੱਲੋਂ ਚੈਕਿੰਗ ਦੌਰਾਨ 126 ਗ੍ਰਾਮ ਗਾਂਜ਼ਾ ਫੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਪੁਲਿਸ ਜਾਣਕਾਰੀ ਅਨੁਸਾਰ ਐੱਸ ਐੱਚ ਉ ਕੁਲਵੰਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਰ ਏ ਫਾਰਮ ਨਵਾਂ ਗਾਓਂ ਕਰੋਰਾ ਰੋਡ ਲਾਗੇ ਪੁਲਿਸ ਨੇ ਨਾਕਾ ਲਗਾਇਆ ਸੀ, ਕਿ ਬੰਟੀ ਪੁੱਤਰ ਕਰਨ ਵਾਸੀ ਦਸ਼ਮੇਸ ਨਗਰ ਨਵਾਂ ਗਾਓਂ (ਮੋਹਾਲੀ) ਕੋਲੋਂ 126 ਗ੍ਰਾਮ ਗਾਜ਼ਾ ਬਰਾਮਦ ਕਰਕੇ ਐਨ ਡੀ ਟੀ ਐੱਸ ਤਹਿਤ ਕੇਸ ਦਰਜ ਕਰ ਦਿੱਤਾ।








