ਲੁਧਿਆਣਾ (18 ਮਈ) ਰਣਜੀਤ ਸਿੰਘ: ਨੌਜਵਾਨ ਸੇਵਾ ਦਲ ਦੇ ਹੰਸਰਾਜ ਜੱਸਾ ਵੱਲੋਂ ਮਾਤਾ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਪੰਜਾਬ, ਹਰਿਆਣਾ ਅਤੇ ਹਿਮਾਚਲ ( ਰਜਿ ) ਦੀ ਜਨਰਲ ਮੀਟਿੰਗ ਸ਼੍ਰੀ ਨਵ ਦੁਰਗਾ ਮਾਤਾ ਮੰਦਿਰ ,ਸਰਾਭਾ ਨਗਰ , ਵਿਖੇ ਕਰਵਾਈ ਗਈ।
ਮੀਟਿੰਗ ਵਿੱਚ ਵੱਖ-ਵੱਖ ਸ਼ਹਿਰਾਂ ਦੀਆਂ ਲੰਗਰਾਂ ਕਮੇਟੀਆਂ ਦੇ ਪ੍ਰਧਾਨਾਂ ਵੱਲੋਂ ਮਾਤਾ ਸ਼੍ਰੀ ਨੈਨਾ ਦੇਵੀ ਲੰਗਰ ਕਮੇਟੀ ਪੰਜਾਬ ਹਰਿਆਣਾ ਤੇ ਹਿਮਾਚਲ( ਰਜਿ ) ਸੰਸਥਾ ਦੀ ਚੋਣ ਕੀਤੀ ਗਈ ਚੋਣ ਵਿੱਚ ਸਰਬ ਸੰਮਤੀ ਨਾਲ ਡਾ ਸੱਤਪਾਲ ਅਗਰਵਾਲ ਨਾਭਾ ਨੂੰ 13 ਵੀਂ ਵਾਰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ । ਪ੍ਰਧਾਨ ਦੀ ਚੋਣ ਤੋਂ ਬਾਅਦ ਪ੍ਰਧਾਨ ਡਾ ਸਤਪਾਲ ਅਗਰਵਾਲ ਨੇ ਕਿਹਾ ਕਿ ਜੋ ਸਾਰੀਆਂ ਲੰਗਰ ਕਮੇਟੀਆਂ ਵੱਲੋਂ ਮੈਨੂੰ ਸੰਸਥਾ ਦਾ ਪ੍ਰਧਾਨ ਚੁਣਿਆ ਗਿਆ ਹੈ ਮੈਂ ਉਹਨਾਂ ਸਾਰੀਆਂ ਲੰਗਰ ਕਮੇਟੀਆਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ।
ਉਨਾਂ ਨੇ ਕਿਹਾ ਕਿ ਜੋ ਜੁਲਾਈ 2025 ਵਿੱਚ ਮਾਤਾ ਸ਼੍ਰੀ ਨੈਨਾ ਦੇਵੀ ਜੀ ਦਾ ਸਾਵਣ ਚਾਲਾ (ਮੇਲਾ) ਆ ਰਿਹਾ ਹੈ ਉਸ ਚਾਲੇ (ਮੇਲੇ) ਵਿੱਚ ਸਾਰੇ ਲੰਗਰ ਕਮੇਟੀ ਨੂੰ ਲੰਗਰ ਲਗਾਉਣ ਦੀ ਪਰਮਿਸ਼ਨ ਦਵਾਈ ਜਾਵੇਗੀ , ਉਹਨਾਂ ਨੂੰ ਸਾਰੀਆਂ ਲੰਗਰ ਕਮੇਟੀਆਂ ਨੂੰ ਕਿਹਾ ਕਿ ਅਗਰ ਕੋਈ ਵੀ ਲੰਗਰ ਲਗਾਉਣ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਉਹ ਆਪਣੀ ਸਮੂਹ ਟੀਮ ਨਾਲ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮਿਲ ਕੇ ਉਹਨਾਂ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇਗਾ।
ਮੀਟਿੰਗ ਵਿੱਚ ਰਮੇਸ਼ ਕੁਮਾਰ ਸਿੰਗਲਾ ਨੂੰ ਜਨਰਲ ਸੈਕਟਰੀ ਅਤੇ ਕ੍ਰਿਸ਼ਨ ਕੁਮਾਰ ਨੂੰ ਕੈਸ਼ੀਅਰ, ਮੁਰਾਰੀ ਲਾਲ ਮਿੱਤਲ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸੰਜੀਵ ਕੁਮਾਰ ਹੈਪੀ( ਧਨੌਲਾ ) ਨੂੰ ਵਾਈਸ ਪ੍ਰਧਾਨ ਅਤੇ ਜਗਦੀਸ਼ ਕੁਮਾਰ ਬੱਬਲੀ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ ।
ਨੌਜਵਾਨ ਸੇਵਾ ਦਲ ਦੇ ਪ੍ਰਧਾਨ ਹੰਸਰਾਜ ਜੱਸਾ ਵੱਲੋਂ ਮੀਟਿੰਗ ਵਿੱਚ ਆਏ ਮੁੱਖ ਮਹਿਮਾਨ ਭਾਰਤ ਭੂਸ਼ਣ ਆਸੂ (ਸਾਬਕਾ ਮੰਤਰੀ) ਹਾਜ਼ਰ ਹੋਏ ਸ੍ਰੀ ਨੈਨਾ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਡਾਕਟਰ ਸੱਤਪਾਲ ਅਗਰਵਾਲ ਅਤੇ ਸਮੂਹ ਮੈਂਬਰਾਂ ਵੱਲੋਂ ਭਾਰਤ ਭੂਸ਼ਣ ਆਸੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ।
ਮੀਟਿੰਗ ਵਿੱਚ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਪੰਜਾਬ( ਰਜਿ) ਦੇ ਨਵੇਂ ਚੁਣੇ ਗਏ ਪ੍ਰਧਾਨ ਡਾ ਸੱਤਪਾਲ ਅੱਗਰਵਾਲ ਵੱਲੋਂ ਨੌਜਵਾਨ ਸੇਵਾ ਦੇ ਹੰਸਰਾਜ ਜੱਸਾ ਦਾ ਲੁਧਿਆਣੇ ਸ਼ਹਿਰ ਵਿੱਚ ਜਨਰਲ ਮੀਟਿੰਗ ਕਰਵਾਉਣ ਲਈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਮੀਟਿੰਗ ਵਿੱਚ ਪਿਆਰੇ ਲਾਲ , ਭੁਪਿੰਦਰ ਪਾਲ , ਪਵਨ ਕੁਮਾਰ ਬਾਂਸਲ , ਬਲਵਿੰਦਰ ਸ਼ਰਮਾ (ਮੰਡੀ ਗੋਬਿੰਦਗੜ੍ਹ ), ਰਘੂਵਿੰਦਰ ਪਾਲ , ਅਜੀਤ ਪਾਲ ਜੋੜਾ , ਪਵਨ ਕੁਮਾਰ ਪੰਮੀ , ਕੁਲਦੀਪ ਸ਼ਰਮਾ, ਸੁਭਾਸ਼ ਬਾਂਸਲ, ਰਮਨ ਸਿੰਗਲਾ, ਪਵਨ ਕੁਮਾਰ, ਮੁਕੇਸ਼ ਗੋਤਮ, ਪਵਨ ਸ਼ਾਸਤਰੀ, ਪ੍ਰਦੀਪ ਬਾਂਗਾ( ਨਾਭਾ) ,ਸੈਪੀ ਅਹੁਜਾ , ਹੰਸ ਰਾਜ , ਪੱਪੂ ਅਰੋੜਾ ,ਰਾਕੇਸ਼ ਕੁਮਾਰ ,ਬੋਬੀ ਸ਼ਰਮਾ ਅਤੇ ਸਮੂਹ ਪੰਜਾਬ ਦੀਆਂ ਲੰਗਰ ਕਮੇਟੀਆਂ ਦੇ ਪ੍ਰਧਾਨ ਅਤੇ ਮੈਂਬਰ ਹਾਜ਼ਰ ਹੋਏ।
ਡਾ ਸਤਪਾਲ ਅਗਰਵਾਲ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਵੱਖ ਵੱਖ ਸ਼ਹਿਰ ਤੋਂ ਆਏ ਲੰਗਰ ਕਮੇਟੀਆਂ ਦੇ ਸਾਰਿਆ ਦਾ ਧੰਨਵਾਦ ਕੀਤਾ।








