ਕੁਰਾਲੀ,12 ਜੂਨ (ਰਣਜੀਤ ਕਾਕਾ):-ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਝੰਡਾ ਸਾਹਿਬ (ਪਡਿਆਲਾ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਧਾਰਮਿਕ ਸਮਾਗਮ ਬੜੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਚ ਗੁਰੂ ਗ੍ਰੰਥ ਸਹਿਬ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਧਾਰਮਿਕ ਸਮਾਗਮ 10 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਢਾਡੀ ਅਤੇ ਰਾਗੀ ਜਥਿਆ ਨੇ ਗੁਰੂ ਵਾਰਾਂ ਗਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।ਸੇਵਾਦਾਰ ਬਾਬਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਗੁਰਦੁਆਰਾ ਝੰਡਾ ਸਾਹਿਬ ਤੋਂ ਪੀਜੀਆਈ (ਚੰਡੀਗੜ੍ਹ) ਮਰੀਜ਼ਾਂ ਵਾਸਤੇ ਰੋਜ਼ਾਨਾ ਲੰਗਰ ਦੀ ਸੇਵਾ ਜਾਂਦੀ ਹੈ।ਇਸ ਮੌਕੇ ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਸਾਲਾਨਾ ਧਾਰਮਿਕ ਸਮਾਗਮ ਵਿਚ ਵੱਧ ਤੋਂ ਵੱਧ ਹਾਜ਼ਰੀ ਭਰਨ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ
ਇਸ ਮੌਕੇ ਨੌਜਵਾਨ ਸਭਾ ਸੋਹਾਣਾ ਵੱਲੋਂ ਦਸਤਾਰ ਪੱਗ ਮੁਕਾਬਲੇ ਕਰਵਾਏ ਜਾਂਦੇ ਨੌਜਵਾਨਾਂ ਨੂੰ ਪੱਗਾਂ ਇਨਾਮ ਵਜੋਂ ਦਿੱਤੀਆਂ ਤੇ ਪੱਗਾਂ ਦਾ ਲੰਗਰ ਵੀ ਲਗਾਇਆ ਗਿਆ1ਸਮਾਗਮ ਦੌਰਾਨ ਆਈਵੀ ਵਾਈ ਹਸਪਤਾਲ ਦੇ ਡਾਕਟਰਾਂ ਭਾਨੂੰ ਸਲੂਜਾ ਦੀ ਟੀਮ ਡਾ. ਸਿਵਾਨੀ ਸ਼ਰਮਾਂ ਡਾ.ਰਾਜਵੀਰ ਡਾ. ਰਿਚਾ ਵੱਲੋਂ ਹੱਡੀਆਂ ਬਲੱਡ ਪ੍ਰੈਸ਼ਰ ਸ਼ੂਗਰ ਤੇ ਹੋਰ ਬਿਮਾਰੀਆਂ ਦਾ ਫ੍ਰੀ ਮੈਡੀਕਲ ਚੈਕਅਪ ਕੀਤਾ ਗਿਆ ਤੇ ਦੁਵਾਈਆਂ ਵੀ ਦਿੱਤੀਆਂ। ਇਸ ਮੌਕੇ ਭਜਨ ਸਿੰਘ ਸ਼ੇਰਗਿੱਲ ਸਾਬਕਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਬੀਬਾ ਮਨਜੀਤ ਕੌਰ ਆਸਟਰੇਲੀਆ ਡੀ ਆਈ ਜੀ ਰਿਟਾ. ਪਰਮਜੀਤ ਸਿੰਘ ਐਸ.ਪੀ ਰਿਟਾ. ਜਸਦੇਵ ਸਿੰਘ ਸੇਵੀ ਗਰੁੱਪ ਮਾਰਸ਼ਲ ਗਰੁੱਪ ਦੇ ਰਣਜੀਤ ਕਾਕਾ ਸੁੱਚਾਸਿੰਘ,ਗੁਰਸ਼ਰਨ ਸਿੰਘ,ਗੁਰਮੇਲ ਸਿੰਘ,,ਸੁਖਵਿੰਦਰ ਸਿੰਘ ਸਮੇਤ ,ਜਥਾ ਜਸਵੰਤ ਸਿੰਘ ਨਨਹੇਡ਼ੀਆਂ,ਗੁਰਮੀਤ ਸਿੰਘ ਰੋਲੂਮਾਜਰਾ ਜਥਾ ਜਗਤਾਰ ਸਿੰਘ ਕੁਲਾਰਾ,ਡਾ ਹਰਜਿੰਦਰ ਸਿੰਘ ਭਿੰਦਾ ਜਸਵੀਰ ਸਿੰਘ ਮੁੰਡੀ ਖਰੜ, ਪ੍ਰੀਤਮ ਸਿੰਘ ਪਪਰਾਲਾ, ਅਮਰੀਕਾ ਸਿੰਘ ਦਿੱਲੀ,ਅਤੇ ਵੱਡੀ ਗਿਣਤੀ ਵਿਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ ਇਸ ਮੌਕੇ ਜਿਥੇ ਦੇਸੀ ਘਿਉ ਦੀਆਂ ਜਲੋਦੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ ਉਥੇ ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਲ ਨਾਲ ਕੋਲਡ ਡਰਿੰਕਸ ਫਰੂਟੀਆਂ ਦੀਾ ਛਬੀਲ ਵੀ ਲਗਾਈ ਗਈ








