. ਸ਼ੂਟਿੰਗ ਮੁਕਾਬਲਿਆਂ ਦੌਰਾਨ ਨਿਸ਼ਾਨਾ ਲਗਾਉਂਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਵਲੋਂ ਇਨਾਮਾਂ ਦੀ ਵੰਡ
ਐੱਸ.ਏ.ਐੱਸ.ਨਗਰ,8 ਨਵੰਬਰ (ਰਣਜੀਤ ਸਿੰਘ ਕਾਕਾ )
ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਰਾਈਫ਼ਲ ਸ਼ੂਟਿੰਗ ਮੁਕਾਬਿਲਆਂ ਦੌਰਾਨ ਅੱਜ ਲੜਕਿਆਂ ਤੇ ਲੜਕੀਆਂ ਦੇ 14 ਸਾਲ ਵਰਗ ਦੇ ਸ਼ੂਟਿੰਗ ਮੁਕਾਬਲੇ ਸੰਪੰਨ ਹੋਏ ਜਦਕਿ 17 ਸਾਲ ਵਰਗ ਦੇ ਮੁਕਾਬਲੇ ਸ਼ੁਰੂ ਹੋਏ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਇੰਦੂ ਬਾਲਾ ਦੀ ਦੇਖਰੇਖ ਹੇਠ ਚੱਲ ਰਹੇ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਅਤੇ ਕਨਵੀਨਰ ਸੁਪਰੀਤ ਸਿੰਘ ਨੇ ਦੱਸਿਆ ਕਿ 14 ਸਾਲ ਵਰਗ ਦੇ ਲੜਕੀਆਂ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਵੇਦਾਂਤਿਕਾ ਰਾਹੁਲ ਪਠਾਨਕੋਟ ਨੇ ਪਹਿਲਾ,ਇਸ਼ਮੀਤ ਕੌਰ ਪਟਿਆਲਾ ਨੇ ਦੂਜਾ ਤੇ ਯੋਆਨਾ ਮੋਦੀ ਫਤਿਹਗੜ੍ਹ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 14 ਸਾਲ ਵਰਗ ਦੇ ਪੀਪ ਸਾਈਟ ਏਅਰ ਰਾਈਫ਼ਲ ਮੁਕਾਬਲੇ ਵਿੱਚ ਹਰਜੋਤ ਕੌਰ ਕਪੂਰਥਲਾ ਨੇ ਪਹਿਲਾ,ਕੁਦਰਤ ਪਟਿਆਲਾ ਨੇ ਦੂਜਾ ਤੇ ਕੁਦਰਤਪ੍ਰੀਤ ਕੌਰ ਮੋਗਾ ਨੇ ਤੀਜਾ ਸਥਾਨ ਹਾਸਲ ਕੀਤਾ।
ਲੜਕਿਆਂ ਦੇ 14 ਸਾਲ ਉਮਰ ਵਰਗ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਦਿਲਜੀਤ ਸਿੰਘ ਮਾਨਸਾ,ਜਗਤਵੀਰ ਸਿੰਘ ਮਾਨ ਸੰਗਰੂਰ ਤੇ ਨਾਇਜ ਜਿੰਦਲ ਸ੍ਰੀ ਮੁਕਤਸਰ ਸਾਹਿਬ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਲੜਕਿਆਂ ਦੇ ਇਸ ਉਮਰ ਵਰਗ ਦੇ ਪੀਪ ਸਾਈਟ ਮੁਕਾਬਲੇ ਵਿੱਚ ਗੁਰਸੈਨ ਸਿੰਘ ਪਟਿਆਲਾ ਨੇ ਪਹਿਲਾ, ਆਰਵਪ੍ਰੀਤ ਸਿੰਘ ਪਟਿਆਲਾ ਨੇ ਦੂਜਾ ਤੇ ਏਕਾਕਸ ਸੇਠੀ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ।
ਅੱਜ ਹੋਏ ਇਨਾਮ ਵੰਡ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਇਸ ਸਮਾਗਮ ਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਨੇ ਕੀਤੀ। ਉਨ੍ਹਾਂ ਜੇਤੂਆਂ ਸ਼ੂਟਰਾਂ ਨੂੰ ਵਧਾਈ ਦਿੱਤੀ ਅਤੇ ਇਨਾਮਾਂ ਦੀ ਵੰਡ ਵੀ ਕੀਤੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਦੇ 17 ਸਾਲ ਵਰਗ ਦੇ ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਜਾਰੀ ਹਨ ਜਿਸ ਵਿੱਚ ਵੱਖ-ਵੱਖ ਜ਼ਿਲਿਆਂ ਦੇ ਸ਼ੂਟਰ ਭਾਗ ਲੈਣਗੇ। ਇਸ ਮੌਕੇ ਸਹਾਇਕ ਕਨਵੀਨਰ ਗੁਰਜੀਤ ਸਿੰਘ,ਬਲਵਿੰਦਰ ਸਿੰਘ ਬੁਢਲਾਡਾ,ਸ਼ੰਕਰ ਸਿੰਘ ਨੇਗੀ ਦੁਗਾਲ ਪਟਿਆਲਾ,ਅਵਜੀਤ ਵਰਮਾ,ਰੇਨੂੰ ਸਿੰਘ, ਸਿਇਮ ਬਾਗਲਾ, ਮੁੱਖ ਅਧਿਆਪਕ ਸੰਜੀਵ ਕੁਮਾਰ,ਸਮਸ਼ੇਰ ਸਿੰਘ, ਮਨਮੋਹਨ ਸਿੰਘ, ਕੁਲਦੀਪ ਸਿੰਘ,ਕ੍ਰਿਸ਼ਨ ਮਹਿਤਾ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ ਮਹਿਰੋਕ,ਸਰਬਜੀਤ ਕੌਰ, ਰਾਜਵਿੰਦਰ ਕੌਰ,ਸਤਨਾਮ ਕੌਰ,ਸੁਨੀਤਾ ਰਾਣੀ,ਹਰਪ੍ਰੀਤ ਕੌਰ,ਕੁਲਜੀਤ ਕੌਰ,ਕਿਰਨਦੀਪ ਕੌਰ,ਕੁਲਵਿੰਦਰ ਕੌਰ, ਪਲਵਿੰਦਰ ਕੌਰ,ਰਾਜਬੀਰ ਕੌਰ,ਨਰਿੰਦਰ ਸਿੰਘ ਬੰਗਾ,ਅਮਨਪ੍ਰੀਤ ਕੌਰ ਗਿੱਲ,ਕੰਚਨ ਠਾਕੁਰ, ਕੰਚਨ ਸ਼ਰਮਾ ਆਦਿ ਹਾਜ਼ਰ ਸਨ।
ਫੋਟੋ: 1. ਸ਼ੂਟਿੰਗ ਮੁਕਬਲਿਆਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਡਾ: ਗਿੰਨੀ ਦੁੱਗਲ,ਅੰਗਰੇaਜ ਸਿੰਘ,ਡਾ: ਇੰਦੂ ਬਾਲਾ ਤੇ ਹੋਰ।








