ਕੁਰਾਲੀ 6 ਅਪ੍ਰੈਲ(ਰਣਜੀਤ ਕਾਕਾ) ਅਧੀਨ ਪੈਂਦੇ ਸਰਕਾਰੀ ਮਿਡਲ ਸਮਾਰਟ ਸਕੂਲ ਖੈਰਪੁਰ ਦਾ ਸਾਲ 2022-23 ਦਾ ਅੱਠਵੀਂ ਜਮਾਤ ਦਾ ਨਤੀਜਾ ਨੇੜੇ-ਤੇੜੇ ਦੇ ਸਕੂਲਾਂ ਨਾਲੋਂ ਸ਼ਾਨਦਾਰ ਰਿਹਾ। ਸਕੂਲ ਦੇ ਇੰਚਾਰਜ ਅਧਿਆਪਕਾ ਗੁਰਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿਚ ਅੱਠਵੀਂ ਜਮਾਤ ਵਿੱਚ ਸਹਿਜਦੀਪ ਕੌਰ ਪੁੱਤਰੀ ਸ. ਜਗਜੀਤ ਸਿੰਘ ਪਿੰਡ ਨਗਲੀਆਂ ਨੇ 93.2% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਜੀਤ ਕੌਰ ਸਪੁੱਤਰੀ ਸ. ਬਲਜੀਤ ਸਿੰਘ ਨਿਵਾਸੀ ਪਿੰਡ ਖੈਰਪੁਰ ਨੇ 90.3% ਅੰਕ ਲੈ ਕੇ ਦੂਜਾ ਅਤੇ ਅਮਨਪ੍ਰੀਤ ਕੌਰ ਸਪੁੱਤਰੀ ਸ. ਮੇਜਰ ਸਿੰਘ ਨਿਵਾਸੀ ਪਿੰਡ ਸ਼ੇਖਪੁਰਾ ਨੇ 90% ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਵਿਚ ਸਕੂਲ ਦੇ ਚਾਰ ਵਿਦਿਆਰਥੀ 80% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਕਾਮਯਾਬੀ ਹਾਸਲ ਕਰਨ ਵਿਚ ਸਫ਼ਲ ਰਹੇ। 5 ਵਿਦਿਆਰਥੀਆਂ ਨੇ 70% ਤੋਂ ਉਪਰ ਤੇ ਬਾਕੀ ਵਿਦਿਆਰਥੀਆਂ ਨੇ 60% ਅੰਕ ਪ੍ਰਾਪਤ ਕਰਕੇ ਕਾਮਯਾਬੀ ਹਾਸਲ ਕੀਤੀ। ਕੁੱਲ ਮਿਲਾ ਕੇ ਉਹ ਦਾ ਨਤੀਜਾ 100% ਰਿਹਾ। ਇਸ ਮੌਕੇ ਸਕੂਲ ਦੇ ਇੰਚਾਰਜ ਅਧਿਆਪਕਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਧੀਆ ਨਤੀਜੇ ਲਈ ਸਕੂਲ ਦੇ ਸਾਰੇ ਸਟਾਫ ਦੀ ਮਿਹਨਤ ਰੰਗ ਲਿਆਈ ਹੈ ਜਿਸ ਕਾਰਨ ਸਕੂਲ ਦਾ ਨਤੀਜਾ ਇਲਾਕੇ ਵਿਚ ਸ਼ਾਨਦਾਰ ਰਿਹਾ ਹੈ।

LEAVE A REPLY

Please enter your comment!
Please enter your name here