-ਸਿਸਵਾਂ28 ਜਨਵਰੀ (ਰਣਜੀਤ ਸਿੰਘ ਕਾਕਾ)ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਚਾਰੀ, ਕਿਰਤ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸ਼ਿਵਾਲਿਕ ਪਹਾੜੀਆਂ ਵਿੱਚ ਵਸਦੇ ਪਿੰਡ ਮਿਰਜ਼ਾਪੁਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਮਨਮੋਹਕ ਵਾਦੀਆਂ ਵਿਚ ਘਿਰੇ ਇਸ ਪਿੰਡ ਦੀ ਸਰਾਹਨਾ ਕੀਤੀ ਕਿ ਸ਼ਿਵਾਲਿਕ ਦੇ ਇਸ ਪਹਾੜੀ ਖੇਤਰ ਦੇ ਸ਼ੁਧ ਵਾਤਾਵਰਨ ਸਦਕਾ ਨਿਵੇਕਲੀ ਹੈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਨੁਸਾਰ ਸਿਸਵਾਂ, ਮਿਰਜ਼ਾਪੁਰ ਦੇ ਇਸ ਖੇਤਰ ਨੂੰ ਟੂਰਜਿਮ ਹਬ ਬਣਾਉਣ ਲਈ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਸੈਰ ਸਪਾਟੇ ਵਜੋਂ ਵਿਕਸਤ ਹੋਣ ਨਾਲ ਇਹ ਸ਼ਿਵਾਲਿਕ ਖੇਤਰ ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਨੇ ਇਸ ਮੌਕੇ ਮੌਜੂਦ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਛੇਤੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਸਰਪੰਚ ਬਬਲੀ, ਸਾਬਕਾ ਸਰਪੰਚ ਗੁਰਚਰਨ ਸਿੰਘ, ਬਜ਼ੁਰਗ ਆਗੂ ਦਿਲਾ ਰਾਮ, ਕਪਿਲ ਸ਼ਰਮਾ, ਹੁਸਨ ਚੰਦ,ਸੰਕਰ ਦਾਸ,ਸਿੰਦਰ ਸਿੰਘ, ਚਰਨ ਦਾਸ, ਕਰਨੈਲ ਸਿੰਘ,ਕਮਲ ਸਿੰਘ, ਅਸ਼ੋਕ ਕੁਮਾਰ ਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ ।

LEAVE A REPLY

Please enter your comment!
Please enter your name here