ਮੁੱਲਾਂਪੁਰ ਗਰੀਬਦਾਸ, 25 ਜਨਵਰੀ () – ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਸੀਨੀ. ਸੈਕੰ. ਸਕੂਲ ਰਤਵਾੜਾ ਸਾਹਿਬ ਵਿੱਚ ਪਿਛਲੇ 14 ਸਾਲਾਂ ਤੋਂ ਬਤੌਰ ਗਤਕਾ ਇੰਸਟ੍ਰਕਟਰ ਕੰਮ ਕਰ ਰਹੀ ਚਰਨਜੀਤ ਕੌਰ ਨੂੰ ਆਲ ਇੰਡੀਆ ਗਤਕਾ ਐਸੋਸੀਏਸ਼ਨ ਵੱਲੋਂ ਗਤਕਾ ਟਰੇਨਿੰਗ ਅਤੇ ਕੋਚਿੰਗ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਹ ਸਨਮਾਨ ਉਸ ਨੂੰ ਗਤਕਾ ਮਾਰਸ਼ਲ ਆਰਟ ਦੀ ਵਧੀਆ ਕਾਰਗੁਜ਼ਾਰੀ ਅਤੇ ਪ੍ਰਾਪਤੀ ਸਦਕਾ ਮਿਲਿਆ ਹੋਇਆ ਹੈ। ਇਸ ਮੌਕੇ ਟਰੱਸਟ ਰਤਵਾੜਾ ਸਾਹਿਬ ਦੇ ਚੇਅਰਮੈਨ ਬਾਬਾ ਲਖਵੀਰ ਸਿੰਘ ਅਤੇ ਸਮੂਹ ਸਕੂਲ ਸਟਾਫ ਨੇ ਅਧਿਆਪਕਾ ਚਰਨਜੀਤ ਕੌਰ ਦੀ ਨਵ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ।








