ਕੁਰਾਲੀ26 ਦਸੰਬਰ(ਰਣਜੀਤ ਸਿੰਘ ਕਾਕਾ) ਡਾਕਟਰ ਦੀਪਕ ਸਿੰਗਲਾ (ਐਨ.ਜੀ.ਓ.ਏ.ਸੀ.ਪੀ ਕਾਪਸ ਦੀ ਐਂਟੀ ਕਰੱਪਸ਼ਨ ਕਰਾਇਮ ਪ੍ਰਿਵਿਨੈਸ਼ਨ ਕਮਿਊਨਟੀ ਔਰੀਐਂਟਡ ਪੁਲਿਸਗ’ ਦੇ ਚੇਅਰਮੈਨ ਨੇ ਕੁਰਾਲੀ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵਲੋ ਬੀਤੇ ਕੁਝ ਦਿਨ ਪਹਿਲਾ ਭਾਰਤ ਦੇ ਉਪਰਾਸ਼ਟਰਪਤੀ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਜਗਦੀਪ ਧੰਨਖੜ ਨਾਲ ਮੁਲਾਕਾਤ ਕਰ ਆਪਣੀ ਲਿਖੀ ਕਿਤਾਬ ਭੇਟ ਕੀਤੀ ਹੈ ਉਹਨਾਂ ਦੱਸਿਆ ਕਿ ਇਹ ਕਿਤਾਬ ਉਹਨਾਂ ਵੱਲੋ ਖੁਦ ਲਿਖੀ ਗਈ ਹੈ ਜਿਸ ਵਿੱਚ ਔਰਤਾਂ ਦੀ ਸੁਰੱਖਿਆ, ਔਰਤਾਂ ਦੇ ਅਧਿਕਾਰ,ਪੇਂਡੂ ਵਿਕਾਸ ਬਾਲ ਸਿੱਖਿਆ ਅਤੇ ਕਿਤਾਬ ਵਿੱਚ ਦਿੱਤੀਆਂ ਗਈਆਂ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਬਾਰੇ ਜਾਗਰੂਕਤਾ ਫੈਲਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ

ਡਾਕਟਰ ਦੀਪਕ ਨੇ ਦੱਸਿਆ ਕਿ ਇਹ ਕਿਤਾਬ ਮੈਸਰਜ ਵਇਟ ਫ਼ਾਲਕਣ ਪਬਲਿਸ਼ਿੰਗ ਦਵਾਰਾ ਛਪਾਈ ਅਤੇ ਪ੍ਰਕਾਸ਼ਿਤ ਕੀਤੀ ਗਈ ਹੈ ਇਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਪ ਰਾਸ਼ਟਰਪਤੀ ਨੇ ਉਹਨਾਂ ਨੂੰ ਕਿਤਾਬ ਲਿਖਣ ਦੀ ਮੁਬਾਰਕਬਾਦ ਦਿੰਦੇ ਹੋਏ ਭਰੋਸਾ ਦਿਤਾ ਹੈ ਕਿ ਉਹ ਇਹ ਕਿਤਾਬ ਜਰੂਰ ਪੜ੍ਹਨਗੇ

ਫੋਟੋ ਕੈਂਪਸ਼ਨ ਉਪਰਾਸ਼ਟਰਪਤੀ ਜਗਦੀਪ ਧੰਨਖੜ ਨੂੰ ਕਿਤਾਬ ਭੇਟ ਕਰਦੇ ਹੋਏ ਡਾਕਟਰ ਦੀਪਕ ਸਿੰਗਲਾ

LEAVE A REPLY

Please enter your comment!
Please enter your name here