ਮਾਜਰੀ19 ਦਸੰਬਰ, (ਰਣਜੀਤ ਸਿੰਘ ਕਾਕਾ):-ਇੱਥੋ ਨੇੜਲੇ ਪਿੰਡ ਕੁੱਬਾਹੇੜੀ ਵਿਖੇ ਨੋਜਵਾਨ ਏਕਤਾ ਸਪੋਟਸ ਕਲੱਬ ਕੁੱਬਾਹੇੜੀ ਵੱਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦਾਂ ਦੀ ਯਾਦ ਚ ਚਾਰ ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਦੂਰੋਂ ਨੇੜਿਊਂ ਕਰੀਬ 36 ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਦੇ ਫਾਇਨਲ ਚ ਪਿੰਡ ਚਨਾਲੋਂ ਅਤੇ ਖਿਜ਼ਰਾਬਾਦ ਦੀ ਟੀਮ ਦੇ ਖਿਡਾਰੀਆਂ ਵਲੋਂ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ।ਜਿਸ ਵਿੱਚ ਪਿੰਡ ਚਨਾਲੋ ਦੀ ਟੀਮ ਵਲੋਂ ਫਾਇਨਲ ਜਿੱਤ ਕੇ ਇਹ ਟੂਰਨਾਮੈਂਟ ਆਪਣੇ ਨਾਮ ਕੀਤਾ।ਇਸ ਮੌਕੇ ਸਰਪ੍ਰਸਤ ਹਰਿੰਦਰ ਸਿੰਘ, ਚੰਨਪ੍ਰੀਤ ਸਿੰਘ ਚੰਨੀ, ਪ੍ਰਬੰਧਕਾਂ ਵਲੋਂ ਜੇਤੂ ਚਨਾਲੋਂ ਦੀ ਟੀਮ ਨੂੰ 21000 ਰੁਪਏ ਦਾ ਨਗਦ ਇਨਾਮ ਅਤੇ ਯਾਦਗਾਰੀ ਟਰਾਫੀ ਨਾਲ ਸਨਮਾਨਿਤ ਕੀਤਾ।
ਇਸ ਦੇ ਨਾਲ ਹੀ ਦੂਸਰੇ ਸਥਾਨ ਤੇ ਰਹੀ ਪਿੰਡ ਖਿਜਰਾਬਾਦ ਦੀ ਟੀਮ ਨੂੰ 11000 ਰੁਪਏ ਦਾ ਨਗਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ।ਟੂਰਨਾਮੈਂਟ ਚ ਸੈਮੀ ਫਾਇਨਲ ਚ ਪਹੁੰਚਣ ਵਾਲੀਆਂ ਚਾਰ ਟੀਮਾਂ ਨੂੰ 5100 ਰ. ਨਗਦ ਰਾਸ਼ੀ ਇਨਾਮ ਵਜੋਂ ਦਿੱਤੇ ਗਏ।ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੰਨਪ੍ਰੀਤ ਸਿੰਘ ਚੰਨੀ ਨੇ ਦੱਸਿਆ ਕਿ ਸ਼ਹੀਦ ਫੋਜੀਆਂ ਦੀ ਯਾਦ ਚ ਕਰਵਾਏ ਗਏ ਇਸ ਪਹਿਲੇ ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦੇ ਭਰਾ ਨਵਦੀਪ ਸਿੰਘ ਮਾਨ ਵਲੋਂ ਕੀਤਾ ਗਿਆ
ਜਦਕਿ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵਿਸੇਸ਼ ਮਹਿਮਾਨ ਵਜੋਂ ਪਹੁੰਚੇ।ਇਸ ਮੌਕੇ ਆਈਆਂ ਟੀਮਾ ਅਤੇ ਦਰਸ਼ਕਾ ਲਈ ਲ਼ੰਗਰ ਦਾ ਪ੍ਰਬੰਧ ਵੀ ਕੀਤਾ ਗਿਆ।ਇਸ ਟੂਰਨਾਮੈਂਟ ਨੂੰ ਨੇਪਰੇ ਚੜਾਉਣ ਵਿੱਚ ਪਿੰਡ ਦੀ ਸਮੁੱਚੀ ਪੰਚਾਇਤ ਅਤੇ ਐੱਨ.ਆਰ.ਆਈ ਭਰਾਵਾਂ ਦਾ ਵੱਡਾ ਯੋਗਦਾਨ ਰਿਹਾ।ਇਸ ਮੌਕੇ ਇਸ ਮੌਕੇ ਸਾਬਕਾ ਸਰਪੰਚ ਹਰਦੀਪ ਸਿੰਘ ਖਿਜਰਾਬਾਦ, ਅਕਾਲੀ ਆਗੂ ਸਰਬਜੀਤ ਸਿੰਘ ਕਾਦੀਮਾਜਰਾ, ਸਰਪੰਚ ਗੁਰਵਿੰਦਰ ਸਿੰਘ ਖਿਜਰਾਬਾਦ, ਕੋਚ ਜਸਮੀਤ ਸਿੰਘ ਮਿੰਟੂ, ਲਾਡੀ ਬੜੋਦੀ ,ਲਾਲਾ ਕੁਰਾਲੀ, ਭੋਲਾ ਮਾਠਡਾ ਕੁੱਬਾਹੇੜੀ, ਸੱਤਾ ਖਿਜਰਾਬਾਦ, ਭੇਲੀ ਖਿਜ਼ਰਾਬਾਦਖਜਾਨਚੀ ਕਰਨਵੀਰ ਸਿੰਘ, ਸਕੱਤਰ ਜਸਵਿੰਦਰ ਸਿੰਘ,ਮੈਂਬਰ ਮੇਜਰ ਸਿੰਘ, ਸੁੱਖਾ, ਜਸਪ੍ਰੀਤ ਸਿੰਘ, ਸਤਿਨਾਮ ਸਿੰਘ, ਜਗਤਾਰ ਸਿੰਘ ਸਮੇਤ ਵੱਡੀ ਹੋਰ ਪੰਤਵੰਤੇ ਅਤੇ ਵੱਡੀ ਗਿਣਤੀ ਚ ਦਰਸ਼ਕ ਹਾਜਿਰ ਸਨ।








