ਕੁਰਾਲੀ:16ਜਨਵਰੀ ( ਰਣਜੀਤ ਕਾਕਾ)-ਪਿਛਲੇ ਦਿਨੀ ਭੁਪਿੰਦਰ ਸਿੰਘ ਬਿੰਦਰੱਖ ਦੇ ਭਣੋਈਏ ਸ. ਜਸਪਾਲ ਸਿੰਘ ਜੋ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ 16 ਜਨਵਰੀ ਦਿਨ ਸ਼ੁਕਰਵਾਰ ਗੁਰਦੁਆਰਾ ਸ਼੍ਰੀ ਗੁਰੂ ਹਰਿਰਾਏ ਸਾਹਿਬ ਪਿੰਡ ਸਿੰਘਪੁਰਾ ਜ਼ਿਲਾ ਮੋਹਾਲੀ ਦੁਪਹਿਰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੈਣਗੇ। ਇਸ ਮੌਕੇ ਬੜੇ ਦੁਖੀ ਮਨ ਨਾਲ ਭੁਪਿੰਦਰ ਸਿੰਘ ਭਿੰਦਰ ਬਿੰਦਰਖ ਨੇ ਦੱਸਿਆ ਕਿ ਉਹਨਾਂ ਦੇ ਭਣੋਈਏ ਸਵ.ਜਸਪਾਲ ਸਿੰਘ ਦੇ ਜਾਣ ਪਿੱਛੋਂ ਧਰਮ ਪਤਨੀ ਅਤੇ ਇੱਕ ਬੇਟਾ ਤੇ ਬਜੁਰਗ ਪਿਤਾ ਨੂੰ ਇਕੱਲੇ ਜਹਾਨ ਉੱਤੇ ਛੱਡ ਗਏ। ਉਹਨਾਂ ਦੱਸਿਆ ਇਸ ਮੌਕੇ ਵੱਖ ਵੱਖ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਸਾਕ ਸਬੰਧੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।। ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵਰਗਵਾਸੀ ਜਸਪਾਲ ਸਿੰਘ ਦੇ ਭੋਗ ਅਤੇ ਅੰਤਿਮ ਅਰਦਾਸ ਸੋ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭੋਗ ਅਤੇ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੋ ਜੀ।

LEAVE A REPLY

Please enter your comment!
Please enter your name here