ਕੁਰਾਲੀ 8 ਮਾਰਚ( ਸ਼ਿਵੀ ਮਾਰਸ਼ਲ ਨਿਊਜ਼)ਅੱਜ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਜੀਤਾ ਫਾਟਵਾਂ ਦੀ ਅਗਵਾਈ ਹੇਠ ਹੋਈ 1ਮਿਟਿੰਗ ਵਿੱਚ ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਅਤੇ ਕੇ ਕੇ ਐਮ ਦੋਵੇਂ ਗਰੂਪਾਂ ਦੇ ਸੱਦੇ ਉੱਤੇ 10 ਤਰੀਕ ਨੂੰ ਪੁਰੇ ਭਾਰਤ ਵਿਚ ਰੇਲ ਰੋਕੋ ਅੰਦੋਲਨ ਨੂੰ ਕਾਮਯਾਬ ਕਰਨ ਲਈ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਕਿ ਕੁਰਾਲੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਾਂ ਨੂੰ ਰੋਕਿਆ ਜਾਵੇ ਗਾ, ਇਸ ਮੌਕੇ ਰੋਪੜ ਜ਼ਿਲ੍ਹਾ ਅਤੇ ਮੋਹਾਲੀ ਜ਼ਿਲ੍ਹੇ ਦੇ ਨਜ਼ਦੀਕੀ ਜਥੇਬੰਦੀ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਡਿਊਟੀ ਲਗਾਈ ਗਈ

,ਇਸ ਮੀਟਿੰਗ ‘ਚ ਸਰਬਸੰਮਤੀ ਨਾਲ ਇਹ ਫੈਸਲਾ ਵੀ ਕੀਤਾ ਗਿਆ ਕਿ ਸ਼ੰਭੂ ਬੈਰੀਅਰ ਅਤੇ ਖਨੋਰੀ ਬੈਰੀਅਰ ਉਤੇ ਬੈਠੇ ਮੈਂਬਰ ਆਪਣੀਆਂ ਟਰਾਲੀਆਂ ਵਿੱਚ ਡੱਟੇ ਰਹਿੱਣਗੇ ਅਤੇ ਜੋ ਮੈਂਬਰ ਆਪਣੇ ਘਰੇਲੂ ਕੰਮਾਂ ਕਾਰਾਂ ਕਾਰਨ ਆਪਣੇ ਪਿੰਡਾਂ ਵਿੱਚ ਗੲੇ ਹੋਏ ਹਨ ਉਨ੍ਹਾਂ ਮੈਂਬਰਾਂ ਨੂੰ ਇਸ ਅੰਦੋਲਨ ਵਿਚ ਸ਼ਾਮਿਲ ਹੋਣ ਲਈ ਕਿਹਾ ਗਿਆ,ਇਸ ਮੌਕੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਸੂਬਾ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਪੰਜੋਲਾ, ਮਲਕੀਤ ਸਿੰਘ ਸੇਖੋਂ ਕਕਰਾਲੀ, ਭੁਪਿੰਦਰ ਸਿੰਘ ਡੇਕਵਾਲਾ, ਮਲਕੀਤ ਸਿੰਘ ਢਕੋਰਾ,ਸੁਰਿੰਦਰ ਸਿੰਘ ਨੱਗਲ ਗੜੀਆਂ, ਅਮਨਦੀਪ ਸਿੰਘ ਗੋਲਡੀ, ਹਰਦੀਪ ਸਿੰਘ ਸੁਹਾਲੀ, ਕੁਲਵਿੰਦਰ ਸਿੰਘ ਭਾਗੋਮਾਜਰਾ, ਅਮਰਿੰਦਰ ਸਿੰਘ ਘੜੂੰਆਂ, ਅਮਨਪ੍ਰੀਤ ਸਿੰਘ ਚਿੰਤਗੜ, ਗੁਰਮੀਤ ਸਿੰਘ ਮਾਣੇ ਮਾਜਰਾ ਆਦਿ ਮੈਂਬਰ ਜ਼ਿਲ੍ਹਾ ਪੈ੍ਸ ਸਕੱਤਰ ਭੁਪਿੰਦਰ ਸਿੰਘ ਡੇਕਵਾਲਾ ਆਦਿ ਹਾਜਰ ਸਨ

LEAVE A REPLY

Please enter your comment!
Please enter your name here