ਅੱਜ ਭਾਈ ਸੁਖਵਿੰਦਰ ਸਿੰਘ ਕੁੱਬਾਹੇੜੀ ਦਾ ਢਾਡੀ ਜਥਾ ਕਰੇਗਾ ਸੰਗਤਾਂ ਨੂੰ ਨਿਹਾਲ
ਕੁਰਾਲੀ 26 ਦਸੰਬਰ (ਰਣਜੀਤ ਸਿੰਘ ਕਾਕਾ)ਧੰਨ ਧੰਨ ਮਾਤਾ ਗੁਜਰ ਕੌਰ ਜੀ, ਚਾਰੇ ਸਾਹਿਬਜ਼ਾਦਿਆਂ ਤੇ ਹੋਰ ਗੁਰੂ ਦੇ ਲਾਡਲੇ ਸ਼ਹੀਦਾਂ ਸਿੰਘਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਓਹਨਾਂ ਦੀ ਪਵਿੱਤਰ ਤੇ ਨਿੱਘੀ ਯਾਦ ਨੂੰ ਸਮਰਪਿਤ ਇਲਾਕੇ ਦੀ ਸਰਬੱਤ ਸੰਗਤ ਵੱਲੋਂ ਗੁਰੂ ਕੇ ਲੰਗਰ 26,27 ਅਤੇ 28 ਦਸੰਬਰ ਨੂੰ ਬੜੌਦੀ ਟੋਲ ਪਲਾਜ਼ੇ ਤੇ ਅਤੁਟ ਵਰਤਾਇਆ ਜਾ ਰਿਹਾ ਹੈ। ਇਸ ਮੌਕੇ ਭਾਈ ਜਗਵੀਰ ਸਿੰਘ ਜੱਗਾ ਭਾਈ ਸੁਖਵਿੰਦਰ ਸਿੰਘ ਰਹਿਲਭਾਈ ਜਤਿੰਦਰ ਸਿੰਘ ਜੋਤ ਪਿੰਡ ਠੀਕਰੀਵਾਲ ਦੇ ਢਾਡੀ ਅਤੇ ਕਵੀਸਰੀ ਜਥੇ ਵਲੋਂ ਸੰਗਤਾਂ ਨੂੰ ਵੀਰ ਰਸ ਦੀਆ ਵਾਰਾਂ ਗਾਕੇ ਨਿਹਾਲ ਕੀਤਾ।
ਅੱਜ 26 ਦਸੰਬਰ ਨੂੰ ਸੰਗਤਾਂ ਲਈ ਲਗਾਏ ਲੰਗਰਾਂ ਮੌਕੇ ਸੇਵਾ ਕਰਦਿਆਂ ਬੈਨੀਪਾਲ ਗਰੁੱਪ ਦੇ ਦਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਲਾਕੇ ਦੇ ਸਹਿਯੋਗ ਨਾਲ ਪੋਹ ਮਹੀਨੇ ਨੂੰ ਮੁੱਖ ਰੱਖਦਿਆਂ ਚਲਦੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਇਸਵਾਰ 2 ਦਸੰਬਰ ਤੋਂ ਹੀ ਪੀ ਫੋਰ ਰੋਡ ਤੇ ਗੁਰੂ ਕੇ ਲੰਗਰ ਵਰਤਾਏ ਜਾ ਰਹੇ ਹਨ ਅਤੇ 25 ਦਸੰਬਰ ਤੋਂ ਬੜੌਦੀ ਟੋਲ ਪਲਾਜ਼ਾ ਤੇ ਸੰਗਤਾਂ ਦੀ ਸੇਵਾ ਵਿਚ ਲੰਗਰ ਲਗਾਏ ਗਏ ਹਨ ਜੋ ਕਿ ਦਸੰਬਰ ਤੱਕ ਵਰਤਣਗੇ।ਸ. ਬੈਨੀਪਾਲ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਇਲਾਕੇ ਦੇ ਨੌਜਵਾਨਾਂ ਦੇ ਜਥੇ ਬਲਾਕ ਮਾਜਰੀ ਕੁਰਾਲੀ ਤੋਂ ਪੈਦਲ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਜਾ ਰਹੇ ਹਨ ਜਿਨਾਂ ਵਿਚ25 ਦਸੰਬਰ ਨੂੰ ਪ੍ਰਗਟ ਸਿੰਘ ਫਾਂਟਵਾਂ ਮਨਮੋਹਣ ਸਿੰਘ ਮੋਹਣੀ ਬੜੌਦੀ ਦੀ ਅਗਵਾਈ ਵਿੱਚ 9 ਮੈਂਬਰੀ ਤੇ 26 ਦਸੰਬਰ ਨੂੰ ਸਮਾਜ ਸੇਵੀ ਰਵਿੰਦਰ ਸਿੰਘ ਬੈਂਸ ਪ੍ਰਧਾਨ ਲੋਕ ਹਿੱਤ ਮਿਸ਼ਨ ਦੀ ਅਗਵਾਈ ਵਿਚ ਦਰਜਨਾਂ ਨੌਜ਼ਵਾਨ ਗਏ ਹਨ।ਪੈਦਲ ਯਾਤਰਾ ਕਰਕੇ ਆਏ ਮਾਰਸ਼ਲ ਗਰੁੱਪ ਦੇ ਨੌਜਵਾਨ ਆਗੂ ਰਣਜੀਤ ਸਿੰਘ ਕਾਕਾ ਨੇ ਦੱਸਿਆ ਕਿ ਸ੍ਰੀ ਫਤਿਹਗੜ ਸਾਹਿਬ, ਸ਼ਹੀਦਾਂ ਨੂੰ ਪੈਂਦਲ ਯਾਤਰਾ ਕਰਕੇ ਨਤਮਸਤਕ ਹੋਣ ਜਾਣਾ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖ ਸ਼ਹਾਦਤਾ ਦੇ ਮਾਣਮੱਤੇ ਇਤਿਹਾਸ ਨਾਲ ਜਾਣੂੰ ਕਰਵਾਉਣਾ ਤੇ ਸਿੱਖੀ ਕਦਰਾਂ ਕੀਮਤਾਂ ਵੱਲ ਜੁੜਨ ਲਈ ਪ੍ਰੇਰਿਤ ਕਰਨਾ ਹੈ 1ਇਸ ਮੌਕੇ ਦਲਵਿੰਦਰ ਬੈਨੀਪਾਲ ਕਾਮਰੇਡ ਸਾ. ਹਰਨੇਕ ਸਿੰਘ ਮਾਵੀ ਨੇ ਲੰਗਰਾਂ ਵਿੱਚ ਤਨ ਮਨ ਧਨ ਨਾਲ ਯੋਗਦਾਨ ਪਾਉਣ ਵਾਲੀਆਂ ਸੰਗਤਾਂ ਦਾ ਦਿੱਲੋਂ ਸ਼ੁਕਰੀਆ ਕਰਦਿਆਂ ਵਾਹਿਗੁਰੂ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਘਰ ਪਰਿਵਾਰ ਕਾਰੋਬਾਰ ਵਿਚ ਵਾਧਾ ਬਰਕਤ ਬਖ਼ਸਣ ਦੀ ਅਰਦਾਸ ਵੀ ਕੀਤੀ ਗਈ। ਵਰਨਣਯੋਗ ਹੈ ਕਿ ਬੈਨੀਪਾਲ ਗਰੁੱਪ ਵੱਲੋਂ ਇਲਾਕੇ ਵਿੱਚ ਨਿਰਸੁਆਰਥ ਭਾਵਨਾ ਤੇ ਪਾਰਟੀਬਾਜੀ ਤੋਂ ਉੱਪਰ ਉੱਠਕੇ ਪਿੰਡ ਪਿੰਡ ਫੁੱਟਬਾਲ ਕ੍ਰਿਕਟ ਵਾਲੀਵਾਲ ਖੇਡ ਦੀਆਂ ਕਿੱਟਾਂ ਜਿੱਥੇ ਯੂਪ ਕਲੱਬਾਂ ਨੂੰ ਵੰਡੀਆ ਜਾ ਰਹੀਆਂ ਹਨਉਥੇ ਗੁਰੂਘਰਾਂ ਵਿਚ ਬਰਤਨਾਂ ਦੀ ਬੋਲਦੀ ਸੇਵਾ ਲੋੜਵੰਦ ਪਰਿਵਾਰਾਂ ਦੀ ਮਦਦ ਲੋੜਵੰਦ ਬੱਚੀਆਂ ਦੇ ਵਿਆਹ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ
ਦਾਨੀ ਸੱਜਣ ਜਿਨਾਂ ਲੰਗਰਾਂ ਲਈ ਦਿੱਤੀ ਸੇਵਾ ਰਾਮ ਸਿੰਘ ਬੈਨੀਪਾਲ ਪਿੰਡ ਕਰਤਾਰ ਪੁਰ 21000 ਸਰਪੰਚ ਦਲਜੀਤ ਸਿੰਘ ਜੀਤਾ ਫਾਂਟਵਾਂ 5100,,ਬਲਵਿੰਦਰ ਸਿੰਘ ਸਾਧਾਂ ਬੜੌਦੀ11000 , ਗੁਰਪ੍ਰੀਤ ਸਿਆਮੀ 11,000,ਸੁਰਜੀਤ ਸਿੰਘ ਸਲੇਮਪੁਰ 10,000, ਰਵਿੰਦਰ ਸਿੰਘ ਬੈਂਸ 5100, ਜਗਤਾਰ ਸਿੰਘ ਸਿੱਧੂ ਭਾਜਪਾ ਆਗੂ 5100,ਤਰਲੋਚਨ ਸਿੰਘ ਤੋਚਾ ਖੈਰ ਪੁਰ 5100, ਰਣਧੀਰ ਸਿੰਘ ਲਾਡੀ ਕਾਦੀਮਾਜਰਾ 5100 ਦਲਵੀਰ ਸਿੰਘ ਬਗਲੀ ਚਾਵਾ ਰੋਡ 5100 ਰੂਪੈ ਲੰਗਰ ਸੇਵਾ ਦਿੱਤੀ
ਅੱਜ ਲੰਗਰਾਂ ਦੀ ਸੇਵਾ ਮੌਕੇ ਸਰਪੰਚ ਦਲਜੀਤ ਸਿੰਘ ਜੀਤਾ ਫਾਂਟਵਾਂ,ਰਵਿੰਦਰ ਬਿੰਦਾ ਬੜੌਦੀ ਕਾਮਰੇਡ ਹਰਨੇਕ ਸਿੰਘ ਬੜੌਦੀ ਪ੍ਰਗਟ ਸਿੰਘ ਫਾਂਟਵਾਂ ਮਾਸਟਰ ਪਰਮਜੀਤ ਸਿੰਘ ਖਿਜ਼ਰਾਬਾਦ ਮੇਜਰ ਸਿੰਘ ਵਜ਼ੀਦਪੁਰ ਲਖਵੀਰ ਸਿੰਘ ਜੈਂਟੀ ਜੰਟਾ ਬਾਬਾ ਰਣਵੀਰ ਸਿੰਘ ਢਾਬੇ ਵਾਲ਼ੇ,ਮੇਵਾ ਸਿੰਘ ਖਿਜਰਾਬਾਦ ਮੱਖਣ ਹੁਸਿਆਰ ਹਰਮਨਜੀਤ ਸਿੰਘ ਫਾਂਟਵਾਂ ਯਾਦਵਿੰਦਰ ਮਾਜਰੀ ਅਕਾਲੀ ਆਗੂ ਅਵਤਾਰ ਸਿੰਘ ਸਲੇਮਪੁਰ, ਰਾਜਵੀਹ ਸਿੰਘ ਸੋਹੀ ਜਸਵਿੰਦਰ ਸਿੰਘ ਕਾਲਾ ਖੈਰਪਰ ਜਗਤਾਰ ਸਿੰਘਸਿੱਧੂ ਬਲਜੀਤ ਸਿੰਘ ਚਡੂੰਨੀ ਖੈਰਪੁਰ ਜਰਦੀਸ਼ ਸਿੰਘ ਦੀਸ਼ਾ ਰਾਜਾ ਪੱਲਵਪੁਰ ਸਰਪੰਚ ਜਸਵੀਰ ਸਿੰਘ ਸਲੇਮਪੁਰ ਜਸਵਿੰਦਰ ਸਿੰਘ ਨੋਨੀ ਫਾਂਟਵਾਂ ਦਿਲਬਰ ਖੈਰਪੁਰ,ਮਾਸਟਰ ਇੰਦਰਜੀਤ ਸਿੰਘ ਖੇਰਪੁਰ ਨਰਿੰਦਰ ਸਿੰਘ ਸੰਗਤਪੁਰਾ ਰਾਜਿੰਦਰ ਸਿੰਘ ਸੰਗਤਪੁਰਾ ਬਲਜਿੰਦਰ ਸਿੰਘ ਬੜੌਦੀ , ਬਲਜਿੰਦਰ ਸਿੰਘ ਬੜੌਦੀ ਭਾਗ ਸਿੰਘ ਬੜੌਦੀ ਕਰਮ ਸਿੰਘ ਕਾਕਾ ਸਿੰਘ, ਗਰੀਬਦਾਸ ਕੁਲਦੀਪ ਬੜੌਦੀ ਲਾਡੀ ਕਾਦੀਮਾਜਰਾ ਤੇ ਸੰਗਤਾਂ ਹਾਜਿਰ ਸਨ1








