ਮਾਜਰੀ, 5 ਜਨਵਰੀ ( ਮਾਰਸ਼ਲ ਨਿਊਜ਼) – ਸੁਤੰਰਤਾ ਸੈਨਾਨੀ ਸਵ: ਬਚਨ ਸਿੰਘ ਦੀ ਧਰਮ ਪਤਨੀ ਗੁਰਦਿਆਲ ਕੌਰ ਦਾ 110 ਸਾਲ ਦੀ ਉਮਰ ਬੀਤਾਕੇ ਦਿਹਾਂਤ ਹੋ ਗਿਆ। ਇਸ ਬਾਰੇ ਉਨ੍ਹਾਂ ਦੇ ਦੋਹਤੇ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਅਜ਼ਾਦ ਹਿੰਦ ਫ਼ੌਜ `ਚ ਅੰਗਰੇਜ਼ੀ ਰਾਜ ਨਾਲ ਲੜਦਿਆਂ ਲੰਮਾਂ ਸਮਾਂ ਮੈਦਾਨ ਅੰਦਰ ਘਿਰੇ ਰਹੇ ਸਨ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਰਿਹਾਅ ਹੋ ਕੇ ਆਉਣ ਵਾਲਿਆ `ਚ ਸ. ਬਚਨ ਸਿੰਘ ਇੱਕ ਸਨ। ਉਨ੍ਹਾਂ ਦੀ ਧਰਮ ਪਤਨੀ ਗੁਰਦਿਆਲ ਕੌਰ ਜੋ ਕਿ ਸਿਹਤ ਦੀ ਤੰਦਰੁਸਤੀ ਸਦਕਾ ਲੰਮੀ ਉਮਰ ਹੰਢਾ ਰਹੇ ਸਨ। ਬੀਤੇ ਦਿਨੀ ਉਨ੍ਹਾਂ ‘ ਦੇ ਸਵਰਗਵਾਸ ਹੋਣ ਤੇ ਪਿੰਡ ਕਰਤਾਰਪੁਰ ਨੇੜੇ ਨਿਊ ਚੰਡੀਗੜ੍ਹ ਵਿਖੇ ਸਸਕਾਰ ਕੀਤਾ ਗਿਆ। ਉਨ੍ਹਾਂ ਨਮਿਤ ਭੋਗ ਤੇ ਸਰਧਾਂਜ਼ਲੀ ਸਮਾਗਮ 11 ਜਨਵਰੀ ਨੂੰ ਹੋਵੇਗਾ। ਉਨ੍ਹਾਂ ਦੇ ਚਲਾਣੇ ਤੇ ਭਾਈ ਹਰਜੀਤ ਸਿੰਘ ਹਰਮਨ ਮੁੱਖ ਸੇਵਾਦਾਰ ਗੁ.ਗੜੀ ਭੋਰਖ਼ਾ ਸਾਹਿਬ ਪਰਮਦੀਪ ਸਿੰਘ ਬੈਦਵਾਣ ਹਲਕਾ ਇੰਚਾਰਜ ਖਰੜ ਕਿਸਾਨ ਮੋਰਚਾ ਕਾਂਗਰਸੀ ਆਗੂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਆਪ ਆਗੂ ਜਗਦੇਵ ਸਿੰਘ ਮਲੋਆ, ਲੋਕ ਹਿੱਤ ਮਿਸ਼ਨ ਦੇ ਗੁਰਮੀਤ ਸਿੰਘ ਸਾਂਟੂ, ਸੁਖਦੇਵ ਸਿੰਘ ਸੁੱਖਾ ਕੰਨਸਾਲਾ, ਮਨਦੀਪ ਸਿੰਘ ਖ਼ਿਜਰਾਬਾਦ, ਅਕਾਲੀ ਆਗੂ ਮੇਜਰ ਸਿੰਘ ਸੰਗਤਪੁਰਾ ਅਤੇ ਸਿੱਖ ਬੁੱਧੀਜੀਵੀ ਹਰਜਿੰਦਰ ਸਿੰਘ ਭੰਗੂਖੇੜਾ ਗੁਰਵਿੰਦਰ ਸਿੰਘ ਮੂੰਧੋ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

LEAVE A REPLY

Please enter your comment!
Please enter your name here