ਕੁਰਾਲੀ,11 ਅਗਸਤ(ਰਣਜੀਤ ਸਿੰਘ ਕਾਕਾ) ਪਿਛਲੇ ਮਹੀਨੇ ਪੰਜਾਬ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਹੱੜ ਵਰਗੇ ਹਾਲਾਤ ਬਣ ਗਏ ਸਨ ਤਾਂ ਜਿਹੜੇ ਲੋਕ ਪ੍ਰਭਾਵਿਤ ਹੋਏ ਸਨ ਤਾਂ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਵੀ ਕਈ ਸਮਾਜਿਕ, ਧਾਰਮਿਕ ਆਦਿ ਸੰਸਥਾਵਾਂ ਤੇ ਸਮਾਜ ਸੇਵੀ ਅੱਗੇ ਆਏ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਿੰਘਪੁਰਾ ਦੇ ਲੈਕਚਰਾਰ ਰਾਜਨ ਸ਼ਰਮਾ ਸਟੇਟ ਅਵਾਰਡੀ ਪੰਜਾਬ ਸਰਕਾਰ, ਸਰਕਾਰੀ ਸੈਕੰਡਰੀ ਸਕੂਲ ਢੰਗਰਾਲੀ ਦੇ ਲੈਕਚਰਾਰ ਵਰਿੰਦਰ ਸ਼ਰਮਾ ਤੇ ਸਰਕਾਰੀ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਤੋਂ ਸੇਵਾਮੁਕਤ ਲੈਕਚਰਾਰ ਦੀਪਕ ਸ਼ਰਮਾ ਨੇ ਇਸ ਦੌਰਾਨ ਵਿਦਿਆਰਥੀਆਂ ਦੇ ਪੜਾਈ ਦੇ ਨੁਕਸਾਨ ਨੂੰ ਤੇ ਲੋਕਾਂ ਉੱਪਰ ਆਈ ਆਰਥਿਕ ਸੱਮਸਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਮੁਫ਼ਤ ਟਿਊਸ਼ਨ ਪੜਾਉਣ ਦੀ ਸੇਵਾ ਦਾ ਬੀੜਾ ਚੁੱਕਿਆ ਹੈ ।ਇਹ ਮੁਫ਼ਤ ਟਿਉਸਨ ਕੁਰਾਲੀ ਦੇ ਸ਼੍ਰੀ ਵਿਸ਼ਵੇਸਵਰ ਮਹਾਂਦੇਵ ਮੰਦਰ ਵਿਖੇ ਪੰਡਿਤ ਰਾਧੇਸ਼ਿਆਮ ਸ਼ਰਮਾ ਦੀ ਨਿਗਰਾਨੀ ਹੇਠ ਇੱਕ ਮਹੀਨੇ ਲਈ ਚੱਲ ਰਹੀ ਹੈ। ਇਸ ਮੁਫ਼ਤ ਟਿਊਸ਼ਨ ਵਿੱਚ ਉਨਾ ਕੋਲ ਜ਼ਿਲ੍ਹਾ ਮੁਹਾਲੀ ਤੇ ਰੋਪੜ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵੱਖ-ਵੱਖ ਸਿੱਖਿਆ ਬੋਰਡਾਂ ਦੇ ਵਿਦਿਆਰਥੀ ਪੜ੍ਹਣ ਆ ਰਹੇ ਹਨ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਲੈਕ. ਰਾਜਨ ਸ਼ਰਮਾ ਨੇ ਦੱਸਿਆ ਕਿ ਇਸ ਤਰਾ ਦੀ ਸੇਵਾ ਕਰਕੇ ਸਾਨੂੰ ਸ਼ਾਂਤੀ ਮਿਲ ਰਹੀ ਹੈ । ਇਸ ਸੇਵਾ ਦੀ ਇਨ੍ਹਾਂ ਵਿਦਿਆਦਾਨੀਆ ਦੀ ਜਿੱਥੇ ਅਪਣੇ ਦੇਸ਼ ਵਿੱਚ ਜੁਡੀਸ਼ੀਅਲ,ਪੁਲਿਸ ਤੇ ਸਿਵਲ ਅਧਿਕਾਰੀਆਂ ਵੱਲੋਂ ਸ਼ਲਾਘਾ ਹੋ ਰਹੀ ਹੈ ਉੱਥੇ ਹੀ ਇਟਲੀ,ਅਮੇਰਿਕਾ,ਕੈਨੇਡਾ ,ਸਾਊਦੀ ਅਰਬ ਤੇ ਆਸਟਰੇਲੀਆ ਤੋਂ ਵੀ ਇਨਾ ਨੂੰ ਪ੍ਰਸੰਸ਼ਾ ਮਿਲ ਰਹੀ ਹੈ ਜਿਸ ਨਾਲ ਪੰਜਾਬ ਦਾ ਤੇ ਸਿੱਖਿਆ ਵਿਭਾਗ ਪੰਜਾਬ ਦਾ ਨਾਂ ਹੋਰ ਚਮਕਿਆ ਹੈ।

LEAVE A REPLY

Please enter your comment!
Please enter your name here