ਮਾਜਰੀ 18 ਜੂਨ( ਰਣਜੀਤ ਕਾਕਾ)ਪਾਰਲੀਮੈਂਟ ਚੋਣਾਂ ਤੋਂ ਬਾਅਦ ਆਪਣੇ ਹਲਕਾ ਖਰੜ ਦੇ ਵਰਕਰਾਂ/ਲੀਡਰਾਂ, ਪਤਵੰਤਿਆਂ ਅਤੇ ਸ਼ੁੱਭ ਚਿੰਤਕਾਂ ਦੀ ਇੱਕ ਅਹਿਮ ਮੀਟਿੰਗ ਕੀਤੀ। ਕੰਗ ਨੇ ਮੀਟਿੰਗ ‘ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਆਪਣੇ ਖਰੜ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਹੈ। ਇਸ ਸਾਰੀ ਗੱਲ ਦਾ ਸਿਹਰਾ ਇਲਾਕੇ ਦੇ ਸਾਰੇ ਵਰਕਰਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਆਪਾਂ ਭਵਿੱਖ ਵਿਚ ਵੀ ਸਭ ਨੇ ਰੱਲ ਕੇ ਆਪਣੇ ਹਲਕੇ ਵਿੱਚ ਲਾਮਬੰਦ ਹੋ ਕੇ ਪਿੰਡਾਂ,ਸ਼ਹਿਰਾਂ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਾ ਹੈ।
ਕੰਗ ਅਨੁਸਾਰ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਕਿਉਂਕਿ ਆਪ ਆਗੂਆਂ ਦੀ ਕਰਨੀ ਕਥਨੀ ਵਿਚ ਜਮੀਨ ਅਸਮਾਨ ਦਾ ਫ਼ਰਕ ਹੈ। ਜਿਵੇਂ ਕਿ ਸਾਰੇ ਪਾਸੇ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ, ਮਿਲੀਭੁਗਤ ਨਾਲ ਨਜ਼ਾਇਜ਼ ਮਾਈਨਿੰਗ ਦਿਨ ਰਾਤ ਚੱਲ ਰਹੀ ਹੈ। ਚਿੱਟੇ ਨਸ਼ੇ ਦੀ ਪਿੰਡਾਂ ਸ਼ਹਿਰਾਂ ਵਿੱਚ ਭਰਮਾਰ ਹੈ। ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਹੈ। ਇੱਥੋਂ ਤੱਕ ਕਿ ਪੰਜਾਬ ਸਰਕਾਰ ਨੇ ਸ਼ਹਿਰਾਂ ਮਿਊਂਸੀਪਲ ਕਮੇਟੀਆਂ ਵਿੱਚ ਰਾਹਤ ਦੇਣ ਲਈ ਕੋਈ ਵੀ ਨਵੀਂ ਢੁੱਕਵੀਂ ਅਰਬਨ ਡਿਵੈਲਪਮੈਂਟ ਪਾਲਿਸੀ ਨਹੀਂ ਬਣਾਈ। ਇਸੇ ਕਰਕੇ ਕਮੇਟੀਆਂ ਵਿਚ ਭ੍ਰਿਸ਼ਟਾਚਾਰ ਜ਼ੋਰਾਂ ‘ਤੇ ਹੈ। ਮੋਟੇ ਪੈਸੇ ਦੇ ਕੇ ਐਨ.ਓ.ਸੀ. ਮਿਲ ਜਾਂਦੀ ਹੈ। ਸਮਾਜ ਦਾ ਹਰ ਵਰਗ ਆਮ ਆਦਮੀ ਪਾਰਟੀ ਤੋਂ ਨਾਰਾਜ਼ ਤੇ ਮਾਯੂਸ ਹੈ। ਇਸੇ ਲਈ ਲੋਕਾਂ ਦਾ ਆਪ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਜਿਸ ਦਾ ਨਤੀਜਾ ਹੁਣੇ ਹੁਣੇ ਸੂਬੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਅਰਸ਼ ਤੋਂ ਫਰਜ਼ ਤੇ ਆ ਗਈ ਹੈ। ਪ੍ਰਤੱਖ ਨੂੰ ਪ੍ਰਣਾਮ ਦੀ ਲੋੜ ਨਹੀਂ। ਦੂਜੇ ਪਾਸੇ ਪੰਜਾਬ ਵਿੱਚ ਸਾਡੀ ਕਾਂਗਰਸ ਪਾਰਟੀ ਨੇ ਆਪਣੇ 7 ਐਮ.ਪੀ. ਬਣਾ ਕੇ ਰਿਕਾਰਡ ਕਾਇਮ ਕੀਤਾ ਹੈ।

LEAVE A REPLY

Please enter your comment!
Please enter your name here