ਪਹਿਲੇ ਦਿਨ ਤੈਰਾਕੀ ਦੇ ਫਸਵੇਂ ਮੁਕਾਬਲੇ ਹੋਏ
ਐੱਸ.ਏ.ਐੱਸ.ਨਗਰ,26 ਅਕਤੂਬਰ (ਰਣਜੀਤ ਸਿੰਘ ਕਾਕਾ)
ਸਕੂਲ ਸਿੱਖਿਆ ਵਿਭਾਗ ਦੇ ਰਾਜ ਪੱਧਰੀ ਹੈਂਡਬਾਲ ਅਤੇ ਤੈਰਾਕੀ ਦੇ ਮੁਕਾਬਲੇ ਅੱਜ ਇੱਥੇ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਚਾਰ ਦਿਨਾਂ ਤੱਕ ਚੱਲਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਹੋਣਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਦੇ ਖੇਡ ਮੈਦਾਨ ਵਿੱਚ ਹੈਂਡਬਾਲ ਦੇ ਅੰਡਰ 14 ਵਰਗ ਦੀਆਂ ਲੜਕੀਆਂ ਦੇ ਮੁਕਾਬਲੇ ਰਵਾਇਤੀ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਏ। ਹੈਂਡਬਾਲ ਮੁਕਾਬਲਿਆਂ ਦਾ ਉਦਘਾਟਨ ਪ੍ਰਿੰਸੀਪਲ ਸ਼Çਲੰਦਰ ਸਿੰਘ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਸਾਂਝੇ ਤੌਰ ‘ਤੇ ਕੀਤਾ। ਉਨ੍ਹਾਂ ਉਦਘਾਟਨੀ ਮੈਚ ਖੇਡਣ ਵਾਲੀਆਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਅਸ਼ੀਰਵਾਦ ਵੀ ਦਿੱਤਾ। ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਹੋਏ ਹੈਂਡਬਾਲ ਦੇ ਲੜਕੀਆਂ (14 ਸਾਲ ਵਰਗ) ਦੇ ਉਦਘਾਟਨੀ ਮੈਚ ਵਿੱਚ ਫ਼ਰੀਦਕੋਟ ਦੀ ਟੀਮ ਨੇ ਇੱਕਪਾਸੜ ਮੈਚ ਵਿੱਚ ਮੇਜ਼ਬਾਨ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੀ ਟੀਮ ਨੂੰ 13-7 ਗੋਲਾਂ ਦੇ ਅੰਤਰ ਨਾਲ ਹਰਾਇਆ। ਹੋਰਨਾਂ ਮੈਚਾਂ ਵਿੱਚ ਪਟਿਆਲਾ ਨੇ ਸੰਗਰੂਰ ਨੂੰ 12-7 ਨਾਲ,ਫਤਿਹਗੜ੍ਹ ਸਾਹਿਬ ਨੇ ਬਠਿੰਡਾ ਨੂੰ 8-3 ਨਾਲ ਅਤੇ ਮਾਨਸਾ ਨੇ ਬਰਨਾਲਾ ਨੂੰ 17-6 ਦੇ ਅੰਤਰ ਨਾਲ ਹਰਾਇਆ। ਇਸੇ ਦੌਰਾਨ ਲੁਧਿਆਣਾ ਅਤੇ ਫਿਰੋਜ਼ਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਮੈਚ ਬਹੁਤ ਹੀ ਦਿਲਕਸ਼ ਤੇ ਫਸਵਾਂ ਰਿਹਾ। ਆਖਰੀ ਸੀਟੀ ਵੱਜਣ ਤੱਕ ਦੋਵੇਂ ਟੀਮਾਂ 9-9 ਦੀ ਬਰਾਰਬੀ ‘ਤੇ ਰਹੀਆਂ।
ਇਸੇ ਦੌਰਾਨ ਸੈਕਟਰ 63 ਦੇ ਬਹੁਮੰਤਵੀ ਸਪੋਰਟਸ ਕੰਪਲੈਕਸ ਵਿਖੇ ਅੱਜ ਲੜਕੀਆਂ ਦੇ ਵੱਖ ਵੱਖ ਵਰਗਾਂ ਦੇ ਤੈਰਾਕੀ ਮੁਕਾਬਲੇ ਸ਼ੁਰੂ ਹੋਏ। ਪਹਿਲੇ ਦਿਨ ਹੋਏ 19 ਸਾਲ ਵਰਗ ਦੇ 800 ਮੀਟਰ ਫਰੀ ਸਟਾਇਲ ਮੁਕਾਬਲੇ ਵਿੱਚ ਸ਼ਿਵਾਨੀ ਸਹਿਗਲ ਪਠਾਨਕੋਟ ਪਹਿਲੇ,ਕੀਰਤ ਕੌਰ ਜਲੰਧਰ ਦੂਜੇ ਅਤੇ ਵਿ੍ਰਧੀ ਸ੍ਰੀ ਅੰਮ੍ਰਿਤਸਰ ਸਾਹਿਬ ਤੀਜੇ ਸਥਾਨ ‘ਤੇ ਰਹੀਆਂ। ਇਸ ਉਮਰ ਵਰਗ ਦੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਜਸਨੂਰ ਕੌਰ ਐੱਸ.ਏ.ਐੱਸ.ਨਗਰ ਤੇ ਗਰਨੂਰ ਕੌਰ ਲੁਧਿਆਣਾ,200 ਮੀਟਰ ਫਰੀ ਸਟਾਇਲ ਵਿੱਚ ਸ਼ਿਵਾਨੀ ਪਠਾਨਕੋਟ,ਕੀਰਤ ਕੌਰ ਜਲੰਧਰ ਤੇ ਦ੍ਰਿਸ਼ਟੀ ਸੱਭਰਵਾਲ ਸ੍ਰੀ ਅੰਮ੍ਰਿਤਸਰ ਸਾਹਿਬ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ‘ਤੇ ਰਹੀਆਂ।
17 ਸਾਲ ਵਰਗ ਦੇ ਮੁਕਾਬਲਿਆਂ ਵਿਚੋਂ 200 ਮੀਟਰ ਬ੍ਰੈਸਟ ਸਟਰੋਕ ਮੁਕਾਬਲੇ ਵਿੱਚ ਹਰਸ਼ਲੀਨ ਕੌਰ ਪਟਿਆਲਾ,ਅੰਬਿਕਾ ਸ਼ਰਮਾ ਹੁਸ਼ਿਆਰਪੁਰ ਅਤੇ ਏਕਮਬੀਰ ਸੰਧੂ ਜਲੰਧਰ,ਬਟਰ ਫਲਾਈ ਮੁਕਾਬਲੇ ਵਿੱਚ ਰਹਿਤ ਬਾਠ ਜਲੰਧਰ,ਭਾਗਵ ਵਰਮਾ ਲੁਧਿਆਣਾ ਤੇ ਗੁਰਕੀਰਤ ਕੌਰ ਐੱਸ.ਏ.ਐੱਸ.ਨਗਰ ਅਤੇ 200 ਮੀਟਰ ਫਰੀ ਸਟਾਇਲ ਵਿੱਚ ਆਰਿਆ ਐੱਸ.ਏ.ਐੱਸ.ਨਗਰ,ਆਸ਼ਮਾ ਪਠਾਨਕੋਟ ਤੇ ਅਫ਼ਰੀਨ ਪਟਿਆਲਾ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ‘ਤੇ ਰਹੀਆਂ।
ਤੈਰਾਕੀ ਦੇ 14 ਸਾਲ ਵਰਗ ਦੇ 50 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਅਪਰੂਵਾ ਸ਼ਰਮਾ ਐੱਸ.ਏ.ਐੱਸ.ਨਗਰ,ਰਸ਼ਮੀਨ ਕੌਰ ਪਠਾਨਕੋਟ ਤੇ ਯੋਗਿਮਾ ਸੰਗਰੂਰ,200 ਮੀਟਰ ਬ੍ਰੈਸਟ ਸਟਰੋਕ ਅਨੁਸ਼ਕਾ ਸ਼ਰਮਾ ਲੁਧਿਆਣਾ,ਰਮਨਜੋਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਅਲੀਨਾ ਪਟਿਆਲਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਇਹ ਮੁਕਾਬਲੇ ਚਾਰ ਦਿਨ ਚੱਲਣਗੇ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਜ਼ਿਲਿ੍ਹਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਸੰਦੀਪ ਕੁਮਾਰ,ਕਿਸ਼ਨ ਲਾਲ,ਜਸਵਿੰਦਰ ਕੌਰ ਗਰੇਵਾਲ,ਨੀਰਜ ਭਾਸਕਰ,ਸ਼ਿਖਾ ਸ਼ਰਮਾ,ਇੰਦੁ ਬਾਲਾ ਸਿਆਲਬਾ,ਸ਼ਸ਼ੀ ਰਾਣਾ,ਮੇਵਾ ਸਿੰਘ,ਅਨੂੰ ਓਬਰਾਏ,ਸੰਦੀਪ ਸਿੰਘ,ਰਵਿੰਦਰ ਸਿੰਘ,ਸ਼ਮਸ਼ੇਰ ਸਿੰਘ,ਕੋਚ ਰਕੇਸ ਸ਼ਰਮਾ ਅਤੇ ਸੁਨੀਤਾ ਰਾਣੀ ਆਦਿ ਹਾਜ਼ਰ ਸਨ।
ਫੋਟੋ: ਹੈਂਡਬਾਲ ਦਾ ਉਦਘਾਟਨੀ ਮੈਚ ਖੇਡਣ ਵਾਲੀਆਂ ਟੀਮਾਂ ਨਾਲ ਜਾਣ ਪਹਚਾਣ ਕਰਦੇ ਡਾ: ਇੰਦੂ ਬਾਲਾ ਤੇ ਹੋਰ ਪ੍ਰਬੰਧਕ।








